ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ICAR ਨੈੱਟ 2019 ਦੀ ਪ੍ਰੀਖਿਆ 8 ਤੋਂ 10 ਜਨਵਰੀ, 2020 ਤੱਕ ਲਈ ਜਾ ਰਹੀ ਹੈ। ਹਾਲਾਂਕਿ, ਕਿਸੇ ਅਚਾਨਕ ਸਥਿਤੀ ਵਿੱਚ 8 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ ਦੀ ਮਿਤੀ ਨੂੰ 11 ਜਨਵਰੀ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਨੇ ਸੋਮਵਾਰ ਨੂੰ ਇੱਕ ਔਨਲਾਇਨ ਸੂਚਨਾ ਪ੍ਰਸਤਾਰਿਤ ਕੀਤੀ ਹੈ ਕਿ, ਰਾਸ਼ਟਰੀ ਯੋਗਤਾ ਟੈਸਟ (ਨੈੱਟ) ਦੀ ਮਿਤੀ ‘ਚ ਫੇਰ ਬਦਲ ਕੀਤਾ ਜਾ ਸਕਦਾ ਹੈ।
ਦੱਸ ਦਈਏ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ, “8 ਜਨਵਰੀ, 2020 ਨੂੰ ਕਿਸੇ ਅਣਸੁਖਾਵੀਂ ਸਥਿਤੀ ਵਿੱਚ ਹੀ ਨਿਰਧਾਰਤ ਕੀਤੀ ਗਈ ਪ੍ਰੀਖਿਆ 11 ਜਨਵਰੀ, 2020 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਦਾ ਸਥਾਨ, ਸਲੋਟ ਅਤੇ ਪ੍ਰੀਖਿਆ ਦਾ ਸਮੇਂ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
ਟਰੇਡ ਯੂਨੀਅਨਾਂ ਅਤੇ ਬੈਂਕਾਂ ਵੱਲੋਂ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਗਈ ਹੈ। ਦਸ ਕੇਂਦਰੀ ਟਰੇਡ ਯੂਨੀਅਨਾਂ ਨੇ ਸੋਮਵਾਰ ਨੂੰ ਕਿਹਾ ਕਿ, 8 ਜਨਵਰੀ ਨੂੰ ਦੇਸ਼ ਦੀ ਵਿਆਪੀ ਹੜਤਾਲ ਵਿੱਚ ਤਕਰੀਬਨ 25 ਕਰੋੜ ਲੋਕ ਸ਼ਮੂਲੀਅਤ ਕਰਨਗੇ ਜੋ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਹਨ।

