IAS ਨੇ ਵਿਆਹ ‘ਚ ਖਾਣੇ ਦੀ ਬਰਬਾਦੀ ਵਾਲੀ ਤਸਵੀਰ ਕੀਤੀ ਸ਼ੇਅਰ, ਲਿਖਿਆ ਫੋਟੋਗ੍ਰਾਫਰ ਇਹ ਤਸਵੀਰ ਖਿੱਚਣੀ ਭੁੱਲਿਆ

ਨਵੀਂ ਦਿੱਲੀ : ਵਿਆਹ ਹੋਵੇ ਜਾਂ ਕੋਈ ਵੱਡਾ ਫੰਕਸ਼ਨ, ਅਜਿਹੇ ਮੌਕਿਆਂ ‘ਤੇ ਸੈਂਕੜੇ, ਹਜ਼ਾਰਾਂ ਲੋਕਾਂ ਦਾ ਖਾਣਾ ਬਣਦਾ ਹੈ। ਅਜਿਹੇ ਮੌਕਿਆਂ ‘ਤੇ ਲੋਕ ਖਾਣ ਦੀ…

ਨਵੀਂ ਦਿੱਲੀ : ਵਿਆਹ ਹੋਵੇ ਜਾਂ ਕੋਈ ਵੱਡਾ ਫੰਕਸ਼ਨ, ਅਜਿਹੇ ਮੌਕਿਆਂ ‘ਤੇ ਸੈਂਕੜੇ, ਹਜ਼ਾਰਾਂ ਲੋਕਾਂ ਦਾ ਖਾਣਾ ਬਣਦਾ ਹੈ। ਅਜਿਹੇ ਮੌਕਿਆਂ ‘ਤੇ ਲੋਕ ਖਾਣ ਦੀ ਪਲੇਟ ਵਿਚ ਭਰ-ਭਰ ਕੇ ਖਾਣਾ ਲੈਂਦੇ ਹਨ। ਭਾਵੇਂ ਉਹ ਉਸ ਨੂੰ ਖਾ ਨਾ ਸਕਣ। ਜਿਸ ਦੀ ਵਜ੍ਹਾ ਕਾਰਣ ਵਿਆਹ ਵਿਚ ਬਣਿਆ ਬਹੁਤ ਸਾਰਾ ਖਾਣਾ ਬਰਬਾਦ (Food waste) ਹੁੰਦਾ ਹੈ ਅਤੇ ਸੁੱਟ ਦਿੱਤਾ ਜਾਂਦਾ ਹੈ। ਬਚਪਨ ਵਿਚ ਅਸੀਂ ਸਾਰੇ ਇਹ ਸੁਣ ਕੇ ਵੱਡੇ ਹੁੰਦੇ ਹਾਂ ਕਿ ਅੰਨ ਦਾ ਕਦੇ ਅਪਮਾਨ ਨਹੀਂ ਕਰਨਾ ਚਾਹੀਦਾ ਅਤੇ ਖਾਣੇ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਪਰ ਵਿਆਹ ਵਿਚ ਜਿਸ ਤਰ੍ਹਾਂ ਨਾਲ ਲੋਕ ਖਾਣੇ ਦੀ ਬਰਬਾਦੀ ਕਰਦੇ ਹਨ ਅਤੇ ਜੇਕਰ ਉਹੀ ਖਾਣਾ ਗਰੀਬਾਂ ਅਤੇ ਬੇਸਹਾਰਿਆਂ (Poor and helpless) ਵਿਚ ਵੰਡ ਦਿੱਤਾ ਜਾਵੇ, ਜਿਨ੍ਹਾਂ ਕੋਲ ਇਕ ਸਮੇਂ ਦੀ ਰੋਟੀ ਖਾਣ ਤੱਕ ਲਈ ਪੈਸੇ ਨਹੀਂ ਹੁੰਦੇ, ਤਾਂ ਸੋਚੋ ਕਿੰਨੇ ਲੋਕਾਂ ਦਾ ਢਿੱਡ ਭਰ ਜਾਵੇਗਾ। ਪਰ ਲੋਕ ਅਜਿਹਾ ਨਹੀਂ ਕਰਦੇ ਅਤੇ ਨਾ ਹੀ ਲੋੜਵੰਦ ਲੋਕਾਂ (Needed People) ਬਾਰੇ ਸੋਚਦੇ ਹੀ ਹਨ। Also Read : ਫਿਲਮ ‘ਟਾਈਗਰ 3’ ਦੇ ਸੈੱਟ ‘ਤੇ ਸਲਮਾਨ ਤੇ ਕੈਟਰੀਨਾ ਦਾ ਜ਼ਬਰਦਸਤ ਐਕਸ਼ਨ, ਤਸਵੀਰਾਂ ਹੋਈਆਂ ਵਾਇਰਲ

ਆਈ.ਏ.ਐੱਸ. ਅਧਿਕਾਰੀ ਅਵਨੀਸ਼ ਸ਼ਰਣ ਨੇ ਸੋਸ਼ਲ ਮੀਡੀਆ (Social media) ‘ਤੇ ਕਿਸੇ ਵਿਆਹ ਵਿਚ ਬਰਬਾਦ ਖਾਣੇ ਦੀ ਇਕ ਤਸਵੀਰ ਟਵਿੱਟਰ ‘ਤੇ ਸ਼ੇਅਰ ਕੀਤੀ ਹੈ। ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ। ਉਹ ਫੋਟੋ ਜੋ ਤੁਹਾਡੀ ਵੈਡਿੰਗ ਫੋਟੋਗ੍ਰਾਫਰ ਨੇ ਮਿਸ ਕਰ ਦਿੱਤੀ। ਖਾਣਾ ਬਰਬਾਦ ਕਰਨਾ ਬੰਦ ਕਰੋ। ਫੋਟੋ ਦੋਖ ਕੇ ਕੋਈ ਵੀ ਸਮਝ ਜਾਵੇਗਾ ਕਿ ਲੋਕ ਵਿਆਹ ਵਿਚ ਕਿਸ ਕਦਰ ਖਾਣੇ ਦੀ ਬਰਬਾਦੀ ਕਰਦੇ ਹਨ। ਤਸਵੀਰ ਵਿਚ ਦੇਖੋ ਕਿੰਨੀ ਜ਼ਿਆਦਾ ਮਾਤਰਾ ਵਿਚ ਖਾਣਾ ਬਰਬਾਦ ਕੀਤਾ ਜਾਂਦਾ ਹੈ। ਜਿਸ ਨਾਲ ਕਿੰਨੇ ਹੀ ਲੋੜਵੰਦ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਸੀ।
ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਤਸਵੀਰ ‘ਤੇ ਕਈ ਕੁਮੈਂਟਸ ਕਰ ਰਹੇ ਹਨ ਅਤੇ ਅਜਿਹੇ ਲੋਕਾਂ ਦੀ ਆਲੋਚਨਾ ਵੀ ਕਰ ਰਹੇ ਹਨ। ਜੋ ਵਿਆਹ ਵਿਚ ਖਾਣਾ ਬਰਬਾਦ ਕਰਦੇ ਜਾਂ ਸੁੱਟਦੇ ਹਨ। ਸਾਨੂੰ ਸਭ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇਸ਼ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਕ ਵੇਲੇ ਦੀ ਰੋਟੀ ਲਈ ਵੀ ਕਿੰਨੀ ਮਿਹਨਤ ਕਰਦੇ ਹਨ ਅਤੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਖਾਣਾ ਨਸੀਬ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਭੁੱਖਿਆਂ ਹੀ ਸੌਣਾ ਪੈਂਦਾ ਹੈ।

Leave a Reply

Your email address will not be published. Required fields are marked *