ਮੁੰਬਈ : ਸਲਮਾਨ ਖਾਨ (Salman Khan) ਇਨ੍ਹੀਂ ਦਿਨੀਂ ਆਪਣੀ ਫਿਲਮ ਟਾਈਗਰ-3 (Movie Tiger-3) ਦੀ ਸ਼ੂਟਿੰਗ ਦਿੱਲੀ (Shooting Delhi) ਵਿਚ ਕਰ ਰਹੇ ਹਨ। ਇਸ ਫਿਲਮ ਵਿਚ ਸਲਮਾਨ ਖਾਨ (Salman Khan) ਦੀ ਜੋੜੀ ਇਕ ਵਾਰ ਫਿਰ ਕਟਰੀਨਾ ਕੈਫ (Katrina Kaif) ਨਾਲ ਨਜ਼ਰ ਆਵੇਗੀ। ਜਿਸ ਨੂੰ ਲੈ ਕੇ ਫੈਂਸ ਕਾਫੀ ਉਤਸ਼ਾਹਿਤ ਹਨ। ਹੁਣ ਇਸ ਫਿਲਮ ਦੇ ਸੈੱਟਸ ਤੋਂ ਸਲਮਾਨ ਅਤੇ ਕੈਟਰੀਨਾ (Salman and Katrina) ਦੇ ਲੁਕਸ ਲੀਕ ਹੋ ਗਏ ਹਨ। ਲੀਕ ਹੋਈਆਂ ਤਸਵੀਰਾਂ ਵਿਚ ਸਲਮਾਨ ਖਾਨ (Salman Khan) ਅਤੇ ਕੈਟਰੀਨਾ ਕੈਫ (Katrina Kaif) ਨੂੰ ਸੱਟਾਂ ਲੱਗੀਆਂ ਹੋਈਆਂ ਹਨ। ਟਾਈਗਰ-3 ਦੀ ਸ਼ੂਟਿੰਗ (Shooting of Tiger-3) ਵਿਦੇਸ਼ਾਂ ਵਿਚ ਕਰਨ ਤੋਂ ਬਾਅਦ ਹੁਣ ਸਲਮਾਨ ਖਾਨ ਇਸ ਦੇ ਆਖਰੀ ਹਿੱਸੇ ਨੂੰ ਸ਼ੂਟ ਕਰ ਰਹੇ ਹਨ। ਦਿੱਲੀ ਵਿਚ ਫਿਲਮ ਟਾਈਗਰ 3 ਦੀ ਸ਼ੂਟਿੰਗ ਹੋ ਰਹੀ ਹੈ। ਅਜਿਹੇ ਵਿਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਸਲਮਾਨ ਅਤੇ ਕੈਟਰੀਨਾ ਨੂੰ ਐਕਸ਼ਨ ਅਵਤਾਰ ਵਿਚ ਦੇਖਿਆ ਜਾ ਸਕਦਾ ਹੈ। ਦੋਹਾਂ ਦੀ ਸੈੱਟ ਤੋਂ ਆਈਆਂ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਗਈਆਂ ਹਨ। ਇਨ੍ਹਾਂ ਵਿਚ ਸਲਮਾਨ ਅਤੇ ਕੈਟਰੀਨਾ ਨੂੰ ਸੱਟਾਂ ਲੱਗੀਆਂ ਹਨ ਅਤੇ ਖੂਨ ਵਹਿੰਦਾ ਦਿਖ ਰਿਹਾ ਹੈ। Also Read : ਸਵਾਸਤਿਕ ਦੀ ਤੁਲਨਾ ਨਾਜ਼ੀ ਪ੍ਰਤੀਕ ਨਾਲ ਨਾ ਕਰੋ, ਕੈਨੇਡਾ ਦੇ ਪੀ.ਐੱਮ. ਟਰੂਡੋ ਨੂੰ ਹਿੰਦੂ ਸੰਗਠਨ ਦੀ ਨਸੀਹਤ
ਤਸਵੀਰਾਂ ਵਿਚ ਕੈਟਰੀਨਾ ਕੈਫ ਨੇ ਕਾਮਬੈਟ ਵੈਸਟ ਅਤੇ ਜੀਨ ਪਹਿਨੀ ਹੋਈ ਹੈ। ਉਥੇ ਹੀ ਸਲਮਾਨ ਖਾਨ ਟੀ-ਸ਼ਰਟ ਵਿਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਟਾਈਗਰ ਫ੍ਰੈਂਚਾਈਜ਼ੀ ਦੀਆਂ ਬਾਕੀ ਫਿਲਮਾਂ ਵਾਂਗ ਇਸ ਵਿਚ ਵੀ ਜ਼ਬਰਦਸਤ ਸਟੰਟਸ ਕਰਦੇ ਨਜ਼ਰ ਆਉਣਗੇ। ਫਿਲਮ ਟਾਈਗਰ 3 ਨੂੰ ਮਨੀਸ਼ ਸ਼ਰਮਾ ਬਣਾ ਰਹੇ ਹਨ। ਇਹ ‘ਇਕ ਸੀ ਟਾਈਗਰ’ ਫਿਲਮ ਫ੍ਰੈਂਚਾਈਜ਼ੀ ਦਾ ਤੀਜਾ ਪਾਰਟ ਹੈ। ਫਿਲਮ ਵਿਚ ਸਲਮਾਨ ਖਾਨ ਆਪਣੇ ਅਵਿਨਾਸ਼ ਸਿੰਘ ਰਾਠੌੜ ਉਰਫ ਟਾਈਗਰ ਦੇ ਰੋਲ ਵਿਚ ਇਕ ਵਾਰ ਫਿਰ ਨਜ਼ਰ ਆਉਣਗੇ। ਤਾਂ ਕੈਟਰੀਨਾ ਕੈਫ ਵੀ ਜ਼ੋਇਆ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਵਾਰ ਫਿਲਮ ਵਿਚ ਇਮਰਾਨ ਹਾਸ਼ਮੀ ਅਹਿਮ ਭੂਮਿਕਾ ਵਿਚ ਦਿਖਣ ਵਾਲੇ ਹਨ। ਯਸ਼ਰਾਜ ਫਿਲਮਸ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ।



