ਚਾਲਬਾਜ਼ ਚੀਨ ਨੇ ਭਾਰਤੀ ਜਵਾਨਾਂ ਉੱਤੇ ਧੋਖੇ ਨਾਲ ਕਿਸ ਤਰ੍ਹਾ ਕੀਤਾ ਹਮਲਾ? ਜਾਣਨ ਲਈ ਪੜ੍ਹੋ ਪੂਰੀ ਖਬਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿਚ ਹਿੰਸਕ ਝੜਪ ਤੋਂ ਬਾਅਦ ਤਣਾਅ ਹੋਰ ਵੀ ਵੱਧ ਗਿਆ ਹੈ। ਇਸ ਝੜਪ ਵਿਚ ਭਾਰਤ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿਚ ਹਿੰਸਕ ਝੜਪ ਤੋਂ ਬਾਅਦ ਤਣਾਅ ਹੋਰ ਵੀ ਵੱਧ ਗਿਆ ਹੈ। ਇਸ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਚੁੱਕੇ ਹਨ ਜਦਕਿ ਕਈ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਹਨ। ਉੱਥੇ ਹੀ ਚੀਨ ਦੇ ਵੀ 43 ਜਵਾਨ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਪਰ ਚੀਨ ਦੁਆਰਾ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।

 

ਚੀਨ ਨੇ ਕੀਤੀ ਚਲਾਕੀ, ਇਸ ਤਰ੍ਹਾ ਹੋਈ ਹਿੰਸਕ ਝੜਪ…

ਦਰਅਸਲ 6 ਜੂਨ ਨੰ ਭਾਰਤ ਅਤੇ ਚੀਨ ਦੇ ਕੌਰ ਕਮਾਂਡਰਾਂ ਵਿਚਾਲੇ ਤਣਾਅ ਦੀ ਸਥਿਤੀ ਨੂੰ ਘੱਟ ਕਰਨ ਲਈ ਬੈਠਕ ਹੋਈ ਸੀ। ਦੋਵੇਂ ਧੀਰਾਂ ਵਿਚਾਲੇ ਇਹ ਸਹਿਮਤੀ ਬਣ ਗਈ ਸੀ ਕਿ ਗਲਵਾਨ ਘਾਟੀ ਦੇ ਪੈਟ੍ਰੋਲਿੰਗ ਪੁਆਇੰਟ(ਪੀਪੀ) ਨੰਬਰ 14,15 ਅਤੇ 17 ਉੱਤੇ ਦੋਵਾਂ ਦੇਸ਼ਾਂ ਦੇ ਸੈਨਿਕ ਪਿੱਛੇ ਹੱਟ ਜਾਣਗੇ ਪਰ ਇਸ ਲਈ ਦੋਵਾਂ ਦੇਸ਼ਾਂ ਦੇ ਫੀਲਡ ਕਮਾਂਡਰਾਂ ਨੂੰ ਮੀਟਿੰਗ ਕਰਨੀ ਹੋਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਤਹਿਤ ਸੋਮਵਾਰ ਨੂੰ ਪੀਪੀ 14 ਅਤੇ 17 ਨੰਬਰ ਉੱਤੇ ਦੋਵਾਂ ਦੇਸ਼ਾਂ ਦੇ ਫੀਲਡ ਕਮਾਂਡਰਾਂ ਦੀ ਫਲੈਗ ਮੀਟਿੰਗ ਹੋਈ। ਪੀਪੀ 14 ਉੱਥੇ ਭਾਰਤੀ ਸੈਨਾ ਦੀ ਅਗਵਾਈ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲਿਅਨ ਦੇ ਕਮਾਂਡਿੰਗ ਅਧਿਕਾਰੀ ਕਰਨਲ ਸੰਤੋਸ਼ ਬਾਬੂ ਨੇ ਕੀਤੀ ਅਤੇ 17 ਨੰਬਰ ਪੈਟ੍ਰੋਲਿੰਗ ਪੁਆਇੰਟ ਉੱਤੇ ਭਾਰਤ ਵੱਲੋਂ ਇਕ ਬ੍ਰਿਗੇਡੀਅਰ ਪੱਧਰ ਦੇ ਅਧਿਕਾਰ ਨੇ ਫਲੈਗ ਮੀਟਿੰਗ ਵਿਚ ਹਿੱਸਾ ਲਿਆ। ਉੱਥੇ ਹੀ ਦੂਜੇ ਪਾਸੇ ਚੀਨ ਵੱਲੋਂ ਜ਼ਿੰਮੇਵਾਰੀ ਸੀਨੀਅਰ ਕਰਨਲ ਨੇ ਸੰਭਾਲੀ। ਰਿਪੋਰਟਾਂ ਅਨੁਸਾਰ ਇਸ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਦੋਵਾਂ ਦੇਸ਼ਾਂ ਦੇ ਸੈਨਿਕ ਘੱਟ ਤੋਂ ਘੱਟ ਢਾਈ-ਤਿੰਨ ਕਿਲੋਮੀਟਰ ਪਿੱਛੇ ਚੱਲੇ ਜਾਣਗੇ ਪਰ ਜਦੋਂ ਸਹਿਮਤੀ ਦੇ ਬਾਵਜੂਦ ਵੀ ਚੀਨੀ ਸੈਨਾ ਵਿਚ ਕੋਈ ਹਰਕਤ ਨਹੀਂ ਦਿਖੀ ਤਾਂ ਰਾਤ ਨੂੰ ਕਰਨਲ ਸੰਤੋਸ਼ ਬਾਬੂ ਦੀ ਅਗਵਾਈ ਵਿਚ ਭਾਰਤੀ ਸੈਨਾ ਦਾ ਛੋਟਾ ਦਲ ਬਿਨਾ ਹਥਿਆਰਾਂ ਤੋਂ ਚੀਨੀ ਪੱਖ ਦੇ ਨਾਲ ਗੱਲਬਾਤ ਲਈ ਗਿਆ ਪਰ ਇਸ ਦੌਰਾਨ ਚੀਨੀ ਸੈਨਾ ਪਿੱਛੇ ਹੱਟਣ ਦੇ ਮੂਡ ਵਿਚ ਦਿਖਾਈ ਨਹੀਂ ਦਿੱਤੀ ਅਤੇ ਜਾਨ ਬੂਝ ਕੇ ਟਾਲਮਟੋਲੇ ਕਰਨ ਲੱਗੀ। ਰਿਪੋਰਟਾਂ ਅਨੁਸਾਰ ਇਸ ਤੋਂ ਬਾਅਦ ਚੀਨੀ ਸੈਨਿਕਾਂ ਨੇ ਭਾਰਤੀ ਜਵਾਨਾਂ ਨੂੰ ਧੋਖੇ ਨਾਲ ਘੇਰ ਲਿਆ ਤੇ ਲਾਠੀ, ਪੱਥਰਾਂ ਅਤੇ ਕੰਡੇਦਾਰ ਤਾਰਾ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੀ ਝੜਪ ਦੌਰਾਨ ਇਕ ਭਾਰਤੀ ਜਵਾਨ ਦੀ ਤੁਲਨਾ ਵਿਚ ਚੀਨ ਦੇ ਤਿੰਨ ਜਵਾਨ ਸਨ ਪਰ ਬਾਵਜੂਦ ਇਸ ਦੇ ਸੈਨਿਕਾਂ ਨੇ ਅਚਾਨਕ ਕੀਤੇ ਗਏ ਇਸ ਹਮਲੇ ਦਾ ਨਾ ਸਿਰਫ ਡੱਟ ਕੇ ਮੁਕਾਬਲਾ ਕੀਤਾ ਬਲਕਿ ਮੂੰਹਤੋੜ ਜਵਾਬ ਦਿੱਤਾ। ਇਹ ਝੜਪ ਲਗਭਗ 3 ਘੰਟੇ ਚੱਲੇ। ਝੜਪ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਦੂਜੀ ਟੀਮ ਮੌਕੇ ਉੱਤੇ ਪਹੁੰਚੀ ਅਤੇ ਫਿਰ ਚੀਨ ਦੀ ਸੈਨਾ ਨੂੰ ਕਰਾਰ ਜਵਾਬ ਦਿੱਤਾ। ਖਬਰ ਇਹ ਆਈ ਹੈ ਕਿ ਇਸ ਪਲਟਵਾਰ ਨਾਲ ਚੀਨੀ ਫੌਜ ਨੂੰ ਭਾਰੀ ਨੁਕਸਾਨ ਹੋਇਆ ਹੈ।ਖਬਰ ਏਜੰਸੀ ਏਐਨਆਈ ਨੇ ਦੱਸਿਆ ਹੈ ਕਿ ਹਿੰਸਕ ਝੜਪ ਵਿਚ ਚੀਨ ਦੇ 43 ਸੈਨਿਕ ਮਾਰੇ ਗਏ ਹਨ ਪਰ ਅਜੇ ਚੀਨ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।

Leave a Reply

Your email address will not be published. Required fields are marked *