ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਉੱਥੇ ਹੀ ਚੀਨ ਦੇ ਵੀ 43 ਸੈਨਿਕ ਮਾਰੇ ਜਾਣ ਦੀ ਖਬਰ ਆਈ ਹੈ ਪਰ ਚੀਨ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਇਸ ਹਿੰਸਕ ਝੜਪ ਤੋਂ ਬਾਅਦ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਹੋਰ ਜ਼ਿਆਦਾ ਵੱਧ ਗਿਆ ਹੈ ਜਿਸ ਕਰਕੇ ਚੀਨ ਨਾਲ ਲੱਗਦੇ ਬਾਰਡਰਾਂ ਉੱਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਬੀਪੀ) ਨੇ ਵੀ ਆਪਣੀ ਗਸ਼ਤ ਵਧਾ ਦਿੱਤੀ ਹੈ।

ਜਾਣਕਾਰੀ ਅਨੁਸਾਰ ਚੀਨ ਨਾਲ ਭਾਰਤੀ ਦੀ ਸਰਹੱਦਾਂ ਵਾਲੇ ਸੂਬਿਆਂ ਜਿਵੇਂ ਕਿ ਉਤਰਾਖੰਡ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਵਿਚ ਆਟੀਬੀਪੀ ਦੀਆਂ ਸਾਰੀਆਂ ਚੌਕੀਆਂ ਉੱਤੇ ਅਲਰਟ ਐਲਾਨ ਦਿੱਤਾ ਗਿਆ ਹੈ। ਦਰਅਸਲ ਭਾਰਤ ਚੀਨ ਸੀਮਾ ਉੱਤੇ ਸੁਰੱਖਿਆ ਦੀ ਜ਼ਿੰਮੇਵਾਰੀ ਆਈਟੀਬੀਪੀ ਦੇ ਮੋਢਿਆ ਉੱਤੇ ਹੈ। ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਲੱਦਾਖ ਵਿਚ ਬਾਰਡਰ ਉੱਤੇ ਹਾਲ ‘ਚ ਹੀ ਆਈਟੀਬੀਪੀ ਨੇ 1500 ਤੋਂ ਵੱਧ ਜਵਾਨਾਂ ਨੂੰ ਤਾਇਨਾਤ ਕੀਤਾ ਸੀ। ਚੀਨ ਦੀ ਹਰ ਹਰਕਤ ਉੱਤੇ ਨਜ਼ਰ ਰੱਖਣ ਲਈ ਬਾਰਡਰ ਉੱਤੇ ਕਈ ਥਾਵਾਂ ਤੇ ਐਲਆਰਪੀ(Long Range Patrolling) ਅਤੇ ਐਸਆਰਪੀ(Short Range Patrolling) ਦੀ ਸੰਖਿਆਂ ਨੂੰ ਵਧਾ ਦਿੱਤਾ ਗਿਆ ਹੈ। ਸਰਹੱਦ ਉੱਤੇ ਬਣੇ ਸਾਰੇ 180 ਤੋਂ ਜ਼ਿਆਦਾ ਬਾਰਡਰ ਆਊਟਪੋਸਟ ਨੂੰ ਅਲਰਟ ਕਰ ਦਿੱਤਾ ਗਿਆ ਹੈ।ਇੰਨਾ ਹੀ ਨਹੀਂ ਇਸ ਹਿੰਸਕ ਝੜਪ ਤੋਂ ਬਾਅਦ ਚੀਨ ਨਾਲ ਲੱਗੇ ਉੱਤਰਾਖੰਡ ਬਾਰਡਰ ਉੱਤੇ ਵੀ ਫੌਜੀ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਅਜੇ ਪੇਸ਼ਗੀ ਮੋਰਚਿਆਂ ਦੀ ਨਿਗਰਾਨੀ ਆਟੀਬੀਪੀ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਥਲ ਸੈਨਾ ਅਤੇ ਹਵਾਈ ਸੈਨਾ ਨੂੰ ਵੀ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਚੀਨੀ ਪੱਖ ਦੁਆਰਾ ਇਕਤਰਫਾ ਰੂਪ ਨਾਲ ਐਲਏਸੀ ਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਝੜਪ ਵਿਚ ਦੋਵਾਂ ਧੀਰਾਂ ਦੇ ਸੈਨਿਕਾਂ ਦਾ ਜਾਨੀ ਨੁਕਸਾਨ ਹੋਇਆ ਹੈ ਜਿਸ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਨੇ ਚੀਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉੱਚ ਪੱਧਰ ਉੱਤੇ ਜੋ ਸਮਝੌਤਾ ਹੋਇਆ ਸੀ ਉਸ ਨੂੰ ਚੀਨੀ ਪੱਖ ਵੱਲੋਂ ਤੋੜਿਆ ਗਿਆ ਹੈ।
