ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦਾ ਬੇਟਾ ਅਰਹਾਨ ਖਾਨ ਮੰਗਲਵਾਰ 19 ਨਵੰਬਰ ਨੂੰ 17 ਸਾਲਾਂ ਦੇ ਹੋ ਚੁੱਕੇ ਹਨ। ਅਜਿਹੇ ‘ਚ ਮਲਾਇਕਾ ਅਤੇ ਅਰਬਾਜ਼ ਦੋਵਾਂ ਨੇ ਆਪਣੇ ਬੇਟੇ ਅਰਹਾਨ ਖਾਨ ਨਾਲ ਸੋਸ਼ਲ ਮੀਡਿਆ ‘ਤੇ ਵਿਸ਼ੇਸ਼ ਤਸਵੀਰਾਂ ਪੋਸਟ ਕਰਦਿਆਂ ਪੁੱਤ ਅਰਹਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮਲਾਇਕਾ ਨੇ ਅੱਧੀ ਰਾਤ ਆਪਣੇ ਬੇਟੇ ਨਾਲ ਜਨਮਦਿਨ ਦਾ ਜਸ਼ਨ ਵੀ ਮਨਾਇਆ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਅਰਬਾਜ਼ ਖਾਨ ਨੇ ਲਿਖਿਆ- ‘ਅੱਜ ਮੇਰੇ ਬੇਟੇ ਦਾ 17 ਵਾਂ ਜਨਮਦਿਨ’। ਇਸ ਦੇ ਨਾਲ , ਮਲਾਇਕਾ ਅਰੋੜਾ ਨੇ ਇੰਸਟਾਗ੍ਰਾਮ ‘ਤੇ ਆਪਣੇ ਬੇਟੇ ਦੇ ਨਾਲ ਇੱਕ ਖੂਬਸੂਰਤ ਫੋਟੋਆਂ ਦਾ ਕੋਲਾਜ ਬਣਾ ਕੈਪਸ਼ਨ ਲਿਖਿਆ, “ਮੇਰਾ ਬੱਚਾ 17 ਸਾਲਾਂ ਦਾ ਹੋ ਗਿਆ ਹੈ … ਸਾਡਾ ਪਹਿਲਾ ਬੱਚਾ। ਅਰਹਾਨ ਤੂੰ ਮੇਰੀ ਤਾਕਤ ਅਤੇ ਕਮਜ਼ੋਰੀ ਹੈ … ਤੁਸੀਂ ਬਹੁਤ ਪਿਆਰੇ ਹੋ। , ਕਠੋਰ ਅਤੇ ਸਮਝਦਾਰ ਵੀ … ਲਵ ਯੂ ”
https://www.instagram.com/p/B4ojbN8hgdY/
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਇਕ ਦੂਜੇ ਤੋਂ ਅਲੱਗ ਹੋ ਚੁੱਕੇ ਹਨ, ਪਰ ਉਨ੍ਹਾਂ ਦਾ ਬੇਟਾ ਅਕਸਰ ਦੋਹਾਂ ਨਾਲ ਕੁਆਲਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ। ਬਹੁਤ ਸਾਰੇ ਯੂਜ਼ਰਸ ਸੋਸ਼ਲ ਮੀਡੀਆ ‘ਤੇ ਅਰਹਾਨ ਦੇ ਜਨਮਦਿਨ ‘ਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ ਅਤੇ ਉਨ੍ਹਾਂ ‘ਤੇ ਆਪਣਾ ਪਿਆਰ ਡੋਲ੍ਹ ਰਹੇ ਹਨ।
https://www.instagram.com/p/B4oeFexBEgC/

