ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ‘ਚ ਇਕ ਕਾਰ ਦਿਲ ਕੰਬਾਉ ਹਾਦਸੇ ਦਾ ਸ਼ਿਕਾਰ ਹੋਈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਬੜਬਰ ਕੋਲ ਨਾਜਾਇਜ਼ ਸ਼ਰਾਬ ਨਾਲ ਲੱਦੀ ਇਕ ਕਾਰ ਦਾ ਟਾਇਰ ਫਟ ਗਿਆ
https://youtu.be/hgM8oiJM8oc
ਜਿਸ ਕਾਰਨ ਕਾਰ ਬੇਕਾਬੂ ਹੋ ਗਈ। ਜਿਸਸ ਤੋਂ ਬਾਅਦ ਕਾਰ ਬੇਕਾਬੂ ਹੁੰਦੀ ਹੋਈ ਪਲਟੀ ਖਾਂਦੀ ਹੋਈ ਸਟ੍ਰੀਟ ਲਾਈਟ ਦੇ ਦੇ ਖੰਭੇ ਦੇ ਨਾਲ ਜਾ ਟਕਰਾਈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਕਾਰ ਚਾਲਕ ਗੰਭੀਰ ਜਖਮੀ ਹੋ ਗਿਆ।ਇਸ ਦਿਲ ਕੰਬਾਉ ਹਾਦਸੇ ਦੀ ਤਸਵੀਰਾਂ ਸੀਸੀਟੀਵੀ ਫੁਟੇਜ ‘ਚ ਕੈਦ ਹੋ ਗਈ ਹੈ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਾਰ ਸੰਗਰੂਰ ਤੋਂ ਬਰਨਾਲਾ ਵੱਲ ਨੂੰ ਜਾ ਰਹੀ ਸੀ ਪਰ ਅਚਾਨਕ ਹੀ ਉਹ ਰਾਸਤੇ ‘ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।
ਇਸ ਹਾਦਸੇ ਦੇ ਕਾਰਨ ਕਈ ਲੋਕਾਂ ਦੀ ਮੋਟਰਸਾਇਕਲ ਤੇ ਕਈ ਦੁਕਾਨਾਂ ਦਾ ਸਾਮਾਨ ਵੀ ਚਕਨਾਚੁਰ ਹੋ ਗਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਨੂੰ ਕਬਜੇ ‘ਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।




