ਵਿਆਹ ਮਗਰੋਂ ਹਨੀਮੂਨ ਮੌਕੇ ਪਤੀ ਨੇ ਪਤਨੀ ਨੂੰ ‘ਸੈਕੰਡ ਹੈਂਡ’ ਕਹਿ ਦਿੱਤਾ। ਅਜਿਹਾ ਕਹਿਣਾ ਪਤੀ ਨੂੰ ਮਹਿੰਗਾ ਪੈ ਗਿਆ। ਬੰਬੇ ਹਾਈ ਕੋਰਟ ਨੇ ਪਤੀ (husband called wife second hand) ਉਤੇ ਭਾਰੀ ਜੁਰਮਾਨਾ ਲਗਾਇਆ ਹੈ। ਹੇਠਲੀ ਅਦਾਲਤ ਨੇ ਪਤੀ ਨੂੰ 3 ਕਰੋੜ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ, ਜਿਸ ਨੂੰ ਬੰਬੇ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਇਹ ਜੁਰਮਾਨਾ ਪਤਨੀ ਨੂੰ ਘਰੇਲੂ ਹਿੰਸਾ ਅਤੇ ਭਾਵਨਾਤਮਕ ਪਰੇਸ਼ਾਨੀ ਦੇਣ ਲਈ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਗਿਆ। ਇਸ ਤੋਂ ਇਲਾਵਾ, ਅਦਾਲਤ ਨੇ ਪਤਨੀ ਨੂੰ ਦਾਦਰ ਵਿਚ ਘੱਟੋ-ਘੱਟ 1,000 ਵਰਗ ਫੁੱਟ ਦੀ ਰਿਹਾਇਸ਼ੀ ਜਗ੍ਹਾ ਜਾਂ 75,000 ਰੁਪਏ ਦੇ ਮਹੀਨਾਵਾਰ ਕਿਰਾਇਆ ਦੇਣ ਦਾ ਪ੍ਰਬੰਧ ਕੀਤਾ ਹੈ। ਪਤੀ ਨੂੰ ਪਤਨੀ ਦੇ ਸਾਰੇ ਗਹਿਣੇ ਵਾਪਸ ਕਰਨ ਅਤੇ 1,50,000 ਰੁਪਏ ਮਹੀਨਾਵਾਰ ਗੁਜ਼ਾਰਾ ਭੱਤਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ।
ਇੰਡੀਆ ਟੂਡੇ ਨਾਲ ਸਬੰਧਤ ਵਿਦਿਆ ਦੀ ਰਿਪੋਰਟ ਮੁਤਾਬਕ 3 ਜਨਵਰੀ 1994 ਨੂੰ ਮੁੰਬਈ ਵਿੱਚ ਦੋਵਾਂ ਨੇ ਵਿਆਹ ਕੀਤਾ ਸੀ। ਜੋੜਾ ਹਨੀਮੂਨ ਲਈ ਨੇਪਾਲ ਗਿਆ ਸੀ। ਜਿੱਥੇ ਪਤੀ ਨੇ ਪਤਨੀ ਨੂੰ ‘ਸੈਕੰਡ ਹੈਂਡ’ ਕਹਿ ਦਿੱਤਾ। ਉਪਰੰਤ ਉਹ ਅਮਰੀਕਾ ਚਲੇ ਗਏ। ਉਨ੍ਹਾਂ ਉੱਥੇ ਇੱਕ ਵਿਆਹ ਸਮਾਗਮ ਵੀ ਕੀਤਾ। ਦੋਸ਼ ਮੁਤਾਬਕ ਕੁਝ ਦਿਨਾਂ ਬਾਅਦ ਪਤੀ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਤਨੀ ਨੇ ਦੋਸ਼ ਲਾਇਆ ਕਿ ਪਤੀ ਨੇ ਉਸ ਦੇ ਚਰਿੱਤਰ ਉਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਝੂਠ ਬੋਲਣ ਦਾ ਦੋਸ਼ ਲਾਇਆ।
ਇਸ ਤੋਂ ਬਾਅਦ 2005-2006 ਵਿੱਚ ਉਹ ਮੁੰਬਈ ਵਾਪਸ ਆ ਗਏ। ਦੋਵੇਂ ਇੱਕ ਘਰ ਵਿੱਚ ਇਕੱਠੇ ਰਹਿਣ ਲੱਗੇ। 2008 ਵਿੱਚ ਪੀੜਤਾ ਆਪਣੀ ਮਾਂ ਦੇ ਘਰ ਚਲੀ ਗਈ। ਫਿਰ 2014-2015 ਵਿੱਚ ਪਤੀ ਵਾਪਸ ਅਮਰੀਕਾ ਚਲਾ ਗਿਆ। ਇਸ ਤੋਂ ਬਾਅਦ ਸਾਲ 2017 ਵਿਚ ਪਤੀ ਨੇ ਅਮਰੀਕੀ ਅਦਾਲਤ ‘ਚ ਤਲਾਕ ਲਈ ਕੇਸ ਦਾਇਰ ਕੀਤਾ ਸੀ ਅਤੇ ਆਪਣੀ ਪਤਨੀ ਨੂੰ ਸੰਮਨ ਭੇਜਿਆ। ਉਸੇ ਸਾਲ, ਪਤਨੀ ਨੇ ਮੁੰਬਈ ਮੈਜਿਸਟ੍ਰੇਟ ਕੋਰਟ ਵਿੱਚ ਘਰੇਲੂ ਹਿੰਸਾ (ਡੀਵੀ) ਐਕਟ ਤਹਿਤ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ। 2018 ਵਿੱਚ, ਇੱਕ ਅਮਰੀਕੀ ਅਦਾਲਤ ਨੇ ਦੋਵਾਂ ਨੂੰ ਤਲਾਕ ਦੇ ਦਿੱਤਾ ਸੀ।
ਜਨਵਰੀ 2023 ਵਿੱਚ, ਹੇਠਲੀ ਅਦਾਲਤ ਨੇ ਪਤਨੀ ਵੱਲੋਂ ਸਹਿਣ ਕੀਤੀ ਘਰੇਲੂ ਹਿੰਸਾ ਨੂੰ ਮਾਨਤਾ ਦਿੱਤੀ ਅਤੇ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
Honeymoon : ਹਨੀਮੂਨ ਮੌਕੇ ਪਤਨੀ ਨੂੰ ਕਹਿ ਦਿੱਤਾ ‘ਸੈਕੰਡ ਹੈਂਡ’, ਅਦਾਲਤ ਨੇ ਸੁਣਾ ਦਿੱਤੀ ਇਹ ਸਜ਼ਾ
ਵਿਆਹ ਮਗਰੋਂ ਹਨੀਮੂਨ ਮੌਕੇ ਪਤੀ ਨੇ ਪਤਨੀ ਨੂੰ ‘ਸੈਕੰਡ ਹੈਂਡ’ ਕਹਿ ਦਿੱਤਾ। ਅਜਿਹਾ ਕਹਿਣਾ ਪਤੀ ਨੂੰ ਮਹਿੰਗਾ ਪੈ ਗਿਆ। ਬੰਬੇ ਹਾਈ ਕੋਰਟ ਨੇ ਪਤੀ (husband…
