ਰੈਪਰ ਹਨੀ ਸਿੰਘ ਤੇ ਬਾਦਸ਼ਾਹ ਵਿਚਾਲੇ ਤਕਰਾਰ ਹਾਲੇ ਵੀ ਜਾਰੀ ਹੈ। ਦੋਵੇਂ ਆਪਣੇ ਸ਼ੋਅਜ਼ ਦੌਰਾਨ ਇੱਕ-ਦੂਜੇ ਦੇ ਵਿਰੁੱਧ ਭੜਾਸ ਕੱਢਦੇ ਵੇਖੇ ਜਾ ਸਕਦੇ ਹਨ। ਇੱਕ ਸਮਾਂ ਅਜਿਹਾ ਸੀ ਜਦੋਂ ਇਹ ਦੋਵੇਂ ਬੇਹੱਦ ਖਾਸ ਦੋਸਤ ਹੁੰਦੇ ਸੀ। ਪਰ ਹੁਣ ਗੇਮ ਪਲਟ ਚੁੱਕੀ ਹੈ। ਹਾਲ ਹੀ ਵਿੱਚ ਇਕ ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨੇ ਹਨੀ ਸਿੰਘ ਨੂੰ ਘੇਰਿਆ ਤੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਦੇ ਹਨੀ ਸਿੰਘ ਨੇ ਬਾਦਸ਼ਾਹ ਨੂੰ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਦੋਵਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਾਬਿਲੇਗੌਰ ਹੈ ਕਿ ਬਾਦਸ਼ਾਹ ਵੱਲ਼ੋਂ ਪਹਿਲਾਂ ਇਸ ਤਕਰਾਰ ਦੀ ਸ਼ੁਰੂਆਤ ਕੀਤੀ ਗਈ ਸੀ। ਦਰਅਸਲ, ਉਨ੍ਹਾਂ ਇੱਕ ਇੰਟਰਵਿਊ ਰਾਹੀਂ ਦੱਸਿਆ ਸੀ ਕਿ ਹਨੀ ਸਿੰਘ ਅਤੇ ਉਨ੍ਹਾਂ ਵਿਚਾਲੇ ਕਿਵੇਂ ਅਣਬਣ ਸ਼ੁਰੂ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਕਈ ਵਾਰ ਹਨੀ ਸਿੰਘ ਬਾਰੇ ਆਪਣੇ ਸ਼ੋਅਜ਼ ਦੌਰਾਨ ਕਮੈਂਟ ਕਰਦੇ ਹੋਏ ਵੇਖੇ ਜਾਂਦੇ ਹਨ।
ਬਾਦਸ਼ਾਹ ਦੇ ਕੰਸਰਟ ‘ਚ ਲੱਗੇ ਹਨੀ ਸਿੰਘ ਦੇ ਨਾਂ ਦੇ ਨਾਅਰੇ
ਦਰਅਸਲ, ਦੋਵਾਂ ਰੈਪਰਾਂ ਵਿਚਾਲੇ ਇਹ ਵਿਵਾਦ ਮੁੜ ਉਸ ਸਮੇਂ ਭੜਕ ਉਠਿਆ, ਜਦੋਂ ਹਾਲ ਹੀ ‘ਚ ਬਾਦਸ਼ਾਹ ਦੇ ਕੰਸਰਟ ‘ਚ ਕੁਝ ਲੋਕਾਂ ਨੇ ਹਨੀ ਸਿੰਘ ਦਾ ਨਾਂ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬਾਦਸ਼ਾਹ ਨੇ ਹਨੀ ਸਿੰਘ ਬਾਰੇ ਟਿੱਪਣੀ ਕੀਤੀ ਸੀ। ਬਾਦਸ਼ਾਹ ਲੋਕਾਂ ਕੋਲ ਆਇਆ ਅਤੇ ਕਿਹਾ – ‘ਮੈਨੂੰ ਇੱਕ ਕਲਮ ਅਤੇ ਕਾਗਜ਼ ਦੇ ਦਿਓ। ਮੈਂ ਤੁਹਾਡੇ ਲਈ ਤੋਹਫ਼ਾ ਲੈ ਕੇ ਆਇਆ ਹਾਂ। ਮੈਂ ਕੁਝ ਗੀਤ ਲਿਖਾਂਗਾ। ਤੁਹਾਡੇ ‘ਪਾਪਾ’ ਦਾ ਕਮਬੈਕ ਹੋ ਜਾਏਗਾ। ਬਾਦਸ਼ਾਹ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ। ਹੁਣ ਹਨੀ ਸਿੰਘ ਨੇ ਇਸ ‘ਤੇ ਜਵਾਬ ਦਿੱਤਾ ਹੈ।
ਹਨੀ ਸਿੰਘ ਦਿੱਤਾ ਇਹ ਠੋਕਵਾਂ ਜਵਾਬ
ਹਨੀ ਸਿੰਘ ਨੇ ਹੋਲੀ ਵਾਲੇ ਦਿਨ ਇੱਕ ਪਾਰਟੀ ਵਿੱਚ ਪਰਫਾਰਮ ਕੀਤਾ ਸੀ। ਜਿੱਥੇ ਉਨ੍ਹਾਂ ਨੇ ਬਿਨਾਂ ਨਾਂ ਲਏ ਬਾਦਸ਼ਾਹ ਦੀ ਟਿੱਪਣੀ ਦਾ ਜਵਾਬ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹਰ ਕੋਈ ਬੋਲਦਾ ਹੈ ਕਿ ਤੁਸੀਂ ਜਵਾਬ ਦਿਓ, ਰਿਪਲਾਈ ਕਰੋ। ਮੈਂ ਕੀ ਰਿਪਲਾਈ ਕਰਾਂ। ਤੁਸੀਂ ਲੋਕਾਂ ਨੇ ਪਹਿਲਾਂ ਹੀ ਸਾਰੀਆਂ ਟਿੱਪਣੀਆਂ ਦਾ ਬਹੁਤ ਵਧੀਆ ਜਵਾਬ ਦਿੱਤਾ ਹੈ। ਮੈਨੂੰ ਆਪਣਾ ਮੂੰਹ ਖੋਲ੍ਹਣ ਦੀ ਵੀ ਲੋੜ ਨਹੀਂ ਹੈ। ਮੈਨੂੰ ਬੋਲਣ ਦੀ ਲੋੜ ਨਹੀਂ ਹੈ। ਤੁਸੀਂ ਲੋਕ ਖੁਦ ਹੀ ਕ੍ਰੇਜ਼ੀ ਹੋ। ਹਨੀ ਸਿੰਘ ਕ੍ਰੇਜ਼ੀ ਹੈ ਅਤੇ ਉਸ ਦੇ ਫੈਨਸ ਵੀ ਕ੍ਰੇਜ਼ੀ ਹਨ। ਇਸ ਦੌਰਾਨ ਹਨੀ ਸਿੰਘ ਨੇ ਗਲਤ ਇਸ਼ਾਰੇ ਨਾਲ ਆਪਣੇ ਮਨ ਦੀ ਭੜਾਸ ਜ਼ਰੂਰ ਕੱਢ ਦਿੱਤੀ।



