ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮਹੱਲੇ ਦਾ ਆਗਾਜ਼ ਹੋ ਗਿਆ ਹੈ।
ਦੱਸ ਦਈਏ ਕਿ ਇਹ ਹੋਲਾ ਮਹੱਲਾ 21 ਤਰੀਕ ਤੱਕ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਦੱਸਣਯੋਗ ਗੱਲ ਹੈ ਕਿ ਇਸ ਦਿਨ ਦਾ ਇੰਤਜਾਰ ਦੇਸ਼ਾ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਬਹੁਤ ਹੀ ਬੇਸਬਰੀ ਦੇ ਨਾਲ ਕਰਦੇ ਹਨ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੂਰੂ ਹੋਏ ਹੋਲਾ ਮਹੱਲਾ ਦੇ ਚੱਲਦੇ ਸਾਰੇ ਵਿੱਦਿਅਕ ਅਦਾਰਿਆਂ ‘ਚ ਅੱਜ ਤੇ ਭਲਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਜਿਕਰ-ਏ-ਖਾਸ ਹੈ ਕਿ ਸਿੱਖ ਧਰਮ ਦੇ ਦਸਮ ਗੁਰੂ ਸ਼੍ਰੀ ਗੂਰੂ ਗੋਬਿੰਦ ਨੇ ਜਦੋ ਖਾਲਸਾ ਪੰਥ ਸਾਜਿਆਂ ਤਾ ਉਹਨਾਂ ਨੇ ਸਿੱਖਾਂ ਨੂੰ ਚੁਸਤ ਦਰੂਸਤ ਰੱਖਣ ਦੇ ਲਈ ਹੋਲੀ ਦਾ ਹੋਲਾ ਬਣਾ ਦਿੱਤਾ। ਜਿਸਨੂੰ ਅੱਜ ਵੀ ਸਿੱਖ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ।








