ਹਾਕੀ ਓਲੰਪੀਅਨ ਬਲਬੀਰ ਸਿੰਘ ਖੁੱਲਰ ਕਹਿ ਗਏ ਦੁਨੀਆ ਨੂੰ ਅਲਵਿਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਾਕੀ ਦੀ ਦੁਨੀਆ ‘ਚ ਦੇਸ਼ ਦੇ ਨਾਲ –ਨਾਲ ਪੰਜਾਬ ਦਾ ਨਾਮ ਬੁਲੰਦੀਆਂ ‘ਤੇ ਪਹੁੰਚਾਉਂਣ ਵਾਲੇ ਹਾਕੀ ਓਲੰਪੀਅਨ ਬਲਬੀਰ ਸਿੰਘ ਖੁੱਲਰ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਾਕੀ ਦੀ ਦੁਨੀਆ ‘ਚ ਦੇਸ਼ ਦੇ ਨਾਲ –ਨਾਲ ਪੰਜਾਬ ਦਾ ਨਾਮ ਬੁਲੰਦੀਆਂ ‘ਤੇ ਪਹੁੰਚਾਉਂਣ ਵਾਲੇ ਹਾਕੀ ਓਲੰਪੀਅਨ ਬਲਬੀਰ ਸਿੰਘ ਖੁੱਲਰ ਦਾ 77 ਸਾਲਾਂ ਉਮਰ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਖੇਡ ਦੀ ਦੁਨੀਆ ‘ਚ ਭਾਰਤ ਦਾ ਨਾਮ ਚਮਕਾਉਂਣ ਵਾਲੇ ਅਰਜੁਨ ਐਵਾਰਡੀ ਦੀ ਮੌਤ ਤੋਂ ਘਰ ਦਾ ਮਾਹੌਲ ਬੇਹੱਦ ਦੁਖਦ ਬਣਿਆ ਹੋਇਆ ਹੈ।

ਹਾਕੀ ਓਲੰਪੀਅਨ ਬਲਬੀਰ ਸਿੰਘ ਖੁੱਲਰ ਨੇ ਕਈ ਮੈਡਲ ਆਪਣੇ ਨਾਮ ਕੀਤੇ। ਉਨ੍ਹਾਂ 1963 ‘ਚ ਫਰਾਂਸ ਦੇ ਲਿਓਨ ‘ਚ ਭਾਰਤ ਵਲੋਂ ਬਲਬੀਰ ਸਿੰਘ ਖੁੱਲਰ ਨੇ ਡੈਬਿਊ ਕੀਤਾ ਸੀ। ਬਲਬੀਰ ਸਿੰਘ ਖੁੱਲਰ 1966 ‘ਚ ਬੈਂਕਾਕ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਮੁਖ ਹਿੱਸਾ ਵੀ ਰਹਿ ਚੁੱਕੇ ਹਨ। 1968 ’ਚ ਮੈਕਸਿਕੋ ’ਚ ਹੋਏ ਓਲੰਪਿਕ ’ਚ ਕਾਂਸੇ ਦਾ ਤਮਗਾ ਜਿੱਤ ਦੇਸ਼ ਦਾ ਨਾਮ ਰੁਸ਼ਨਾਇਆ ਸੀ।

Leave a Reply

Your email address will not be published. Required fields are marked *