ਪੇਸ਼ਾਵਰ- ਪਾਕਿਸਤਾਨ ਦੇ ਸਿੰਧ ਸੂਬੇ ਦੀ ਅਨਾਜ ਮੰਡੀ ’ਚ ਅਣਪਛਾਤੇ ਲੋਕਾਂ ਨੇ ਹਿੰਦੂ ਵਪਾਰੀ ਸੁਨੀਲ ਕੁਮਾਰ (44) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਵਿਰੋਧ ’ਚ ਪੂਰੇ ਸ਼ਹਿਰ ਨੂੰ ਬੰਦ ਕਰ ਦਿੱਤਾ ਗਿਆ। ਪਾਕਿਸਤਾਨ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਕਾਤਲਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਕ ਸਥਾਨਕ ਪੁਲਿਸ ਥਾਣੇ ’ਚ ਧਰਨਾ ਦਿੱਤਾ ਗਿਆ।
Also Read: ਕਾਂਗਰਸ ਹਾਈਕਮਾਨ ਦਾ ਵੱਡਾ ਫੈਸਲਾ, ਸਾਰੇ ਸੂਬਿਆਂ ‘ਚ ਵੱਡੇ ਪ੍ਰੋਗਰਾਮਾਂ ਤੇ ਚੋਣ ਰੈਲੀਆਂ ‘ਤੇ ਲਾਈ ਰੋਕ
ਸੁਨੀਲ ਕੁਮਾਰ ’ਤੇ ਹਮਲਾ ਪਾਕਿਸਤਾਨ ’ਚ ਘੱਟ ਗਿਣਤੀਆਂ, ਵਿਸ਼ੇਸ਼ ਰੂਪ ਨਾਲ ਹਿੰਦੂਆਂ, ਅਹਿਮਦੀਆਂ ਅਤੇ ਈਸਾਈਆਂ ਖਿਲਾਫ ਲਗਾਤਾਰ ਅੱਤਿਆਚਾਰ ਦਾ ਇਕ ਹੋਰ ਉਦਾਹਰਣ ਹੈ। ਹਾਲ ਦੇ ਸਾਲਾਂ ’ਚ ਪਾਕਿਸਤਾਨ ’ਚ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਨਾ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਦੇਸ਼ ਦੀ ਖਿੱਚਾਈ ਵੀ ਕੀਤੀ ਗਈ ਹੈ।
Also Read: ਮਾਸਕ ਨਹੀਂ ਤਾਂ 500 ਰੁਪਏ ਦਾ ਚਾਲਾਨ, ਥੁੱਕਣ ‘ਤੇ 1000 ਰੁਪਏ ਹੋਵੇਗਾ ਫਾਈਨ! ਇਨ੍ਹਾਂ ਸੂਬਿਆਂ ਨੇ ਵਧਾਈ ਸਖਤੀ



