ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੂੰ ਲੈਕੇ ਉਹਨਾਂ ਦੇ ਫੈਨਸ ਲਈ ਇਕ ਵੱਡੀ ਖੁਸ਼ਖਬਰੀ ਹੈ। ਦਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੂੰ ਜਲਦ ਹੀ ਬਿੱਗ ਬੌਸ 13 ਦੇ ਘਰ ’ਚ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਿਮਾਸ਼ੀ ਖੁਰਾਣਾ ਬਿੱਗ ਬੌਸ 13 ’ਚ 1 ਨਵੰਬਰ ਨੂੰ ਵਾਈਲਡ ਕਾਰਡ ਐਂਟਰੀ ਕਰੇਗੀ। ਖੈਰ ਇਸ ਤੋਂ ਪਹਿਲਾਂ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 13 ’ਚ ਜਾਣ ਦੀ ਖਬਰਾਂ ਨੂੰ ਨਕਾਰ ਦਿੱਤਾ ਸੀ।

ਨਾਲ ਹੀ ਹਿਮਾਂਸ਼ੀ ਖੁਰਾਣਾ ਨੇ ਕਿਹਾ ਸੀ ਕਿ ਉਹ ਆਪਣੇ ਕੰਮ ਚ ਕਾਫੀ ਬਿਜ਼ੀ ਹਨ ਜਿਸ ਕਾਰਨ ਉਹ ਬਿੱਗ ਬੌਸ ਚ ਨਹੀਂ ਜਾ ਸਕਦੀ। ਪਰ ਹੁਣ ਹਿਮਾਂਸ਼ੀ ਨੇ ਕਿਹਾ ਹੈ ਕਿ ਆਗਾਮੀ ਸ਼ੋਅ ਤੇ ਈਵੈਂਟਸ ਨੂੰ ਮੈਨੇਜ ਕਰ ਲਿਆ ਗਿਆ ਹੈ। ਇਸਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦਿੱਤੀ ਹੈ।
ਫਿਲਹਾਲ ਹੁਣ ਦੇਖਣਾ ਇਹ ਕਾਫੀ ਦਿਲਚਸਪ ਹੋਵੇਗਾ ਕਿ ਬਿੱਗ ਬੌਸ 13 ਦੇ ਘਰ ਚ ਸ਼ਹਿਨਾਜ ਗਿੱਲ ਤੇ ਹਿਮਾਂਸ਼ੀ ਖੁਰਾਣਾ ਦਾ ਆਮਣਾ ਸਾਹਮਣਾ ਕਿਵੇਂ ਦਾ ਹੋਵੇਗਾ। ਕਿਉਂਕਿ ਬਿੱਗ ਬੌਸ 13 ਚ ਜਾਣ ਤੋਂ ਪਹਿਲਾ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ ਗਿੱਲ ਵਿਚਾਲੇ ਕਾਫੀ ਲੜਾਈ ਹੋਈ ਜਿਸ ਕਾਰਨ ਸੋਸ਼ਲ ਮੀਡੀਆ ਕਾਫੀ ਗਰਮਾਇਆ ਹੋਇਆ ਸੀ।

