ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰਾਖੰਡ ਚ ਰਾਹਤ ਸਮੱਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਹੈਲੀਕਾਪਟਰ ਰਾਹਤ ਸਮੱਗਰੀ ਲਿਜਾ ਰਿਹਾ ਸੀ ਕਿ ਅਚਾਨਕ ਰਸਤੇ ਚ ਉਹ ਹਾਦਸਾਗ੍ਰਸਤ ਹੋ ਗਿਆ
ਜਿਸ ਕਾਰਨ ਇਸ ਹਾਦਸੇ ਚ 3 ਲੋਕਾਂ ਦੀ ਮੌਤ ਹੋ ਗਈ। ਕਾਬਿਲੇਗੌਰ ਹੈ ਕਿ ਬੱਦਲ ਦੇ ਫੱਟਣ ਕਾਰਨ ਰਾਹਤ ਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸਦੇ ਹਵਾਈ ਰਸਤੇ ਦੇ ਜਰਿਏ ਖਾਣੇ ਦੀ ਸਮੱਗਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ।
ਇਹ ਹੈਲੀਕਾਪਟਰ ਵੀ ਰਾਹਤ ਸਮੱਗਰੀ ਲਿਜਾ ਰਿਹਾ ਸੀ ਪਰ ਕੇਮੋਰੀ ਟਾਮ ਮਲੋਦੀ ਜਾਉਂਦੇ ਹੋਏ ਇਹ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਰਸਤੇ ‘ਚ ਬਿਜਲੀ ਦੀਆਂ ਤਾਰਾਂ ‘ਚ ਉਲਝ ਜਾਣ ਦੇ ਕਾਰਨ ਇਹਨੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।


