CDS ਬਿਪਿਨ ਰਾਵਤ ਨੂੰ ਲੈ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, ਹਾਲੇ ਤੱਕ 12 ਦੀ ਮੌਤ

ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ (Coonoor) ‘ਚ ਫੌਜ ਦਾ ਇਕ Mi-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ‘ਚ ਫੌਜ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ…

ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ (Coonoor) ‘ਚ ਫੌਜ ਦਾ ਇਕ Mi-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ‘ਚ ਫੌਜ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ CDS ਬਿਪਿਨ ਰਾਵਤ (Bipin Rawat) ਵੀ ਮੌਜੂਦ ਸਨ। ਹੈਲੀਕਾਪਟਰ ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫੌਜ ਦਾ ਹੈਲੀਕਾਪਟਰ ਖਰਾਬ ਮੌਸਮ ਕਾਰਨ ਕਰੈਸ਼ (Crash) ਹੋਇਆ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ। ਭਾਰਤੀ ਹਵਾਈ ਸੈਨਾ (IAF) ਨੇ ਵੀ ਇਸ ਘਟਨਾ ‘ਤੇ ਟਵੀਟ ਕਰਕੇ ਪੁਸ਼ਟੀ ਕੀਤੀ ਹੈ ਕਿ ਜਨਰਲ ਰਾਵਤ ਇਸ ਹੈਲੀਕਾਪਟਰ ‘ਚ ਸਵਾਰ ਸਨ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

Also Read : ਹੱਡ ਚੀਰਵੀਂ ਠੰਢ ਲਈ ਹੋ ਜਾਓ ਤਿਆਰ, ਹੁਣ ਇੰਨ੍ਹਾਂ ਇਲਾਕਿਆਂ ‘ਚ ਵਧੇਗੀ ਠੰਢ

ਹਾਦਸੇ ਤੋਂ ਬਾਅਦ ਹੈਲੀਕਾਪਟਰ ‘ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਹੈਲੀਕਾਪਟਰ ਕਰੈਸ਼ (Helicopter Crash) ਹੋਣ ਤੋਂ ਬਾਅਦ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਸੈਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਘਟਨਾ ਸਥਾਨ ‘ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਇਸ ਹੈਲੀਕਾਪਟਰ ਵਿਚ 14 ਲੋਕ ਮੌਜੂਦ ਸਨ ਜਿੰਨਾਂ ਵਿਚੋਂ 12 ਦੀ ਮੌਤ ਹੋ ਚੁਕੀ ਹੈ ।ਜਾਣਕਾਰੀ ਮੁਤਾਬਕ ਬਿਪਿਨ ਰਾਵਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Also Read : SKM ਦੀ 5 ਮੈਂਬਰੀ ਕਮੇਟੀ ਨੇ ਸੱਦੀ ਐਮਰਜੈਂਸੀ ਮੀਟਿੰਗ

ਫੌਜ ਦੇ ਇਸ ਹੈਲੀਕਾਪਟਰ ‘ਚ ਸਵਾਰ ਲੋਕਾਂ ਦੀ ਸੂਚੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਸੀਡੀਐਸ ਬਿਪਿਨ ਰਾਵਤ (CDS Bipin Rawat)  ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਤੋਂ ਇਲਾਵਾ ਉਨ੍ਹਾਂ ਦੇ ਕਰਮਚਾਰੀ ਵੀ ਸ਼ਾਮਲ ਸਨ। ਜਨਰਲ ਰਾਵਤ ਤੋਂ ਇਲਾਵਾ ਹੈਲੀਕਾਪਟਰ ‘ਚ ਸਵਾਰ ਲੋਕਾਂ ‘ਚ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐੱਲ.ਐੱਸ. ਲਿਡਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਜਤਿੰਦਰ ਕੁਮਾਰ, ਵਿਵੇਕ ਕੁਮਾਰ, ਬੀ ਸਾਈਂ ਤੇਜਾ ਅਤੇ ਹੌਲਦਾਰ ਸਤਪਾਲ ਸ਼ਾਮਲ ਸਨ। Mi-17 ਹੈਲੀਕਾਪਟਰ ਦੀ ਵਰਤੋਂ ਆਵਾਜਾਈ ਲਈ ਕੀਤੀ ਜਾਂਦੀ ਹੈ। ਜ਼ਿਆਦਾਤਰ ਫੌਜੀ ਅਧਿਕਾਰੀ ਇਸ ਹੈਲੀਕਾਪਟਰ ਦੀ ਵਰਤੋਂ ਕਰਦੇ ਹਨ।

 

Leave a Reply

Your email address will not be published. Required fields are marked *