LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

SKM ਦੀ 5 ਮੈਂਬਰੀ ਕਮੇਟੀ ਨੇ ਸੱਦੀ ਐਮਰਜੈਂਸੀ ਮੀਟਿੰਗ

8 dec 4

ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਬਾਅਦ ਕੁਝ ਸ਼ਰਤਾਂ ਦੀ ਵਜ੍ਹਾ ਤੋਂ ਅੱਜ ਕਿਸਾਨ ਅੰਦੋਲਨ ਖਤਮ ਕਰਨ 'ਤੇ ਸਸਪੈਂਸ ਬਰਕਰਾਰ ਹੈ। ਸੰਯੁਕਤ ਕਿਸਾਨ ਮੋਰਚਾ (United Farmers Front) ਨੇ ਅੱਜ ਮੁੜ ਬੈਠਕ ਬੁਲਾਈ ਹੈ।ਪਰ ਉਸ ਤੋਂ ਪਹਿਲਾਂ ਸਵੇਰੇ 10 ਵਜੇ ਸੰਯੁਕਤ ਕਿਸਾਨ ਮੋਰਚਾ ਦੀ ਪੰਜ ਮੈਂਬਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ।ਕਿਆਸ ਲਗਾਏ ਜੲ ਰਹੇ ਹਨ ਕਿ ਇਸ ਮੀਟਿੰਗ ਵਿਚ ਅੰਦੋਲਨ ਨੂੰ ਖਤਮ ਕਰਨ ਨੂੰ ਲੈਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

Also Read : Petrol-Diesel Price Today : ਦੇਖੋ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਕਿੱਥੇ ਕਿੰਨ੍ਹੀ ਮਿਲੀ ਰਾਹਤ

ਜ਼ਿਕਰਯੋਗ ਹੈ ਕਿ SKM ਵੱਲੋਂ ਬੀਤੇ ਦਿਨ ਵੀ ਮੀਟਿੰਗ ਕੀਤੀ ਗਈ ਸੀ। ਕੇਂਦਰ ਵਲੋਂ ਭੇਜੇ ਗਏ ਖਰੜੇ 'ਤੇ ਸਿੰਘੂ ਬਾਰਡਰ (Singhu Border) ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।ਕੇਂਦਰ ਸਰਕਾਰ ਦੇ ਖਰੜੇ ਮੁਤਾਬਕ ਸੰਯੁਕਤ ਕਿਸਾਨ ਮੋਰਚਾ (SKM)  ਦੇ 5 ਮੈਂਬਰ MSP 'ਤੇ ਬਣਨ ਵਾਲੀ ਕਮੇਟੀ ਵਿਚ ਸ਼ਾਮਲ ਕੀਤੇ ਜਾਣਗੇ, ਉਥੇ ਹੀ ਸਰਕਾਰ ਨੇ ਇਕ ਸਾਲ ਦੇ ਅੰਦਰ ਕਿਸਾਨਾਂ 'ਤੇ ਦਰਜ ਕੀਤੇ ਗਏ ਮਾਮਲਿਆਂ ਨੂੰ ਵੀ ਵਾਪਸ ਲੈਣ ਦਾ ਪ੍ਰਸਤਾਵ ਰੱਖਿਆ ਹੈ।

Also Read : UAE 'ਚ ਹੁਣ ਹਫਤੇ 'ਚ ਸਿਰਫ 4.5 ਦਿਨ ਹੀ ਹੋਵੇਗਾ ਕੰਮ, ਅਜਿਹਾ ਕਰਨ ਵਾਲਾ ਪਹਿਲਾ ਅਰਬ ਦੇਸ਼

ਇਸ ਤੋਂ ਇਲਾਵਾ ਅਸੀਂ ਖਰੜੇ ਵਿਚ ਪੰਜਾਬ ਮਾਡਲ (Punjab Model) 'ਤੇ ਮੁਆਵਜ਼ਾ ਦੇਣ ਦੀ ਗੱਲ ਵੀ ਹੈ। ਹਾਲਾਂਕਿ ਲਖੀਮਪੁਰ ਖੀਰੀ ਹਿੰਸਾ (Lakhimpur Violence)ਮਾਮਲੇ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਅਤੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਬਿਜਲੀ ਬਿੱਲ ਨੂੰ ਲੈ ਕੇ ਕੋਈ ਹਾਂ ਪੱਖੀ ਗੱਲ ਨਹੀਂ ਹੋਈ ਹੈ।

In The Market