Heatwave in Europe: ਫਰਾਂਸ ਵਿੱਚ ਹਫ਼ਤੇ ‘ਚ 1000 ਮੌਤਾਂ, ਜਰਮਨੀ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਦੂਜੇ ਵਿਸ਼ਵ ਯੁੱਧ ਦੇ ਬੰਬ ਫਟੇ

ਬਰਲਿਨ : ਯੂਰਪੀ ਦੇਸ਼ ਇਸ ਸਮੇਂ ਗਲੋਬਲ ਵਾਰਮਿੰਗ ਅਤੇ ਭਿਆਨਕ ਗਰਮੀ ਦੀ ਮਾਰ ਹੇਠ ਹਨ। ਫਰਾਂਸ ਦੀ ਜਨਤਕ ਸਿਹਤ ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਪਿਛਲੇ…

ਯੂਰਪੀ ਦੇਸ਼ ਇਸ ਸਮੇਂ ਗਲੋਬਲ ਵਾਰਮਿੰਗ ਅਤੇ ਭਿਆਨਕ ਗਰਮੀ ਦੀ ਮਾਰ ਹੇਠ ਹਨ। ਫਰਾਂਸ ਦੀ ਜਨਤਕ ਸਿਹਤ ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ

ਬਰਲਿਨ : ਯੂਰਪੀ ਦੇਸ਼ ਇਸ ਸਮੇਂ ਗਲੋਬਲ ਵਾਰਮਿੰਗ ਅਤੇ ਭਿਆਨਕ ਗਰਮੀ ਦੀ ਮਾਰ ਹੇਠ ਹਨ। ਫਰਾਂਸ ਦੀ ਜਨਤਕ ਸਿਹਤ ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਪਿਛਲੇ ਇੱਕ ਹਫ਼ਤੇ ਵਿੱਚ ਭਿਆਨਕ ਗਰਮੀ (ਹੀਟਵੇਵ) ਕਾਰਨ ਲਗਭਗ 1,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਮਾੜੇ ਹਾਲਾਤ ਪੈਰਿਸ ਵਿੱਚ ਹਨ, ਜਿੱਥੇ ਘਰਾਂ ਦੇ ਅੰਦਰ ਰਹਿਣ ਵਾਲੇ ਲੋਕਾਂ ਦੀਆਂ ਮੌਤਾਂ ਦੇ ਅੰਕੜਿਆਂ ਵਿੱਚ ਭਾਰੀ ਉਛਾਲ ਆਇਆ ਹੈ। ਆਮ ਦਿਨਾਂ ਵਿੱਚ ਫਰਾਂਸ ਵਿੱਚ ਰੋਜ਼ਾਨਾ 900 ਤੋਂ 1000 ਮੌਤਾਂ ਹੁੰਦੀਆਂ ਸਨ, ਪਰ ਗਰਮੀ ਦੇ ਸਿਖਰ ਦੌਰਾਨ ਇਹ ਅੰਕੜਾ 1,400 ਪ੍ਰਤੀ ਦਿਨ ਨੂੰ ਪਾਰ ਕਰ ਗਿਆ। ਮਰਨ ਵਾਲਿਆਂ ਵਿੱਚ 85 ਫੀਸਦੀ ਲੋਕ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ।

WHO ਦੀ ਚੇਤਾਵਨੀ

ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੈਡਰੋਸ ਅਦਨਾਨ ਘੇਬਰੇਅਸਸ ਨੇ ਚੇਤਾਵਨੀ ਦਿੱਤੀ ਹੈ ਕਿ ਯੂਰਪ ਗਲੋਬਲ ਔਸਤ ਨਾਲੋਂ ਦੁੱਗਣੀ ਰਫ਼ਤਾਰ ਨਾਲ ਗਰਮ ਹੋ ਰਿਹਾ ਹੈ। ਇਸ ਵੇਲੇ ਯੂਰਪ ਦੇ ਲਗਭਗ 15 ਕਰੋੜ ਲੋਕ ਭਿਆਨਕ ਲੂ ਦੀ ਲਪੇਟ ਵਿੱਚ ਹਨ। ਕਈ ਦੇਸ਼ਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਬਿਜਲੀ ਦੇ ਗ੍ਰਿੱਡ ਫੇਲ੍ਹ ਹੋ ਰਹੇ ਹਨ। ਵਿਗਿਆਨੀਆਂ ਦਾ ਸਾਫ਼ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ (ਕਲਾਈਮੇਟ ਚੇਂਜ) ਤੋਂ ਬਿਨਾਂ ਇੰਨੀ ਭਿਆਨਕ ਗਰਮੀ ਅਤੇ ਹੁੰਮਸ ਹੋਣਾ ਨਾਮੁਮਕਿਨ ਸੀ।

ਤਿੰਨ ਦੇਸ਼ਾਂ ਵਿੱਚ ਟੁੱਟੇ ਗਰਮੀ ਦੇ ਪੁਰਾਣੇ ਰਿਕਾਰਡ

ਯੂਰਪ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਹੈ। ਚੈੱਕ ਗਣਰਾਜ ਇਤਿਹਾਸ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ, ਜਿੱਥੇ ਪਾਰਾ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਰਮਨੀ ਨੀਸੇਮੁੰਡੇ ਸ਼ਹਿਰ ਵਿੱਚ ਤਾਪਮਾਨ 41.7 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਪੋਲੈਂਡ ਵੀ ਤਾਪਮਾਨ 40.5 ਡਿਗਰੀ ਦੇ ਰਿਕਾਰਡ ਪੱਧਰ ‘ਤੇ ਰਿਹਾ।

ਜਰਮਨੀ ਦੇ ਜੰਗਲਾਂ ‘ਚ ਲੱਗੀ ਅੱਗ

ਭਿਆਨਕ ਗਰਮੀ ਕਾਰਨ ਜਰਮਨੀ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ। ਮੁਸ਼ਕਿਲ ਇਹ ਹੈ ਕਿ ਇਨ੍ਹਾਂ ਜੰਗਲਾਂ ਵਿੱਚ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਜ਼ਿੰਦਾ ਬੰਬ ਅਤੇ ਗੋਲਾ-ਬਾਰੂਦ ਦੱਬੇ ਹੋਏ ਹਨ। ਅੱਗ ਕਾਰਨ ਇਨ੍ਹਾਂ ਬੰਬਾਂ ਵਿੱਚ ਧਮਾਕੇ ਹੋ ਰਹੇ ਹਨ, ਜਿਸ ਕਰਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਬਚਾਅ ਕਾਰਜ ਰੋਕਣੇ ਪਏ। ਦੱਖਣ-ਪੱਛਮੀ ਜਰਮਨੀ ਦੇ ਟ੍ਰੇਸੇਨ ਪਿੰਡ ਤੋਂ ਲਗਭਗ 650 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਪਿਘਲ ਰਹੀਆਂ ਨੇ ਰੇਲ ਪਟਰੀਆਂ

ਗਰਮੀ ਦਾ ਅਸਰ ਆਵਾਜਾਈ ‘ਤੇ ਵੀ ਬੁਰੀ ਤਰ੍ਹਾਂ ਪਿਆ ਹੈ। ਸੜਕਾਂ ਦੀ ਕੰਕਰੀਟ ਸਤ੍ਹਾ ਟੁੱਟ ਰਹੀ ਹੈ। ਜਰਮਨੀ ਦੇ ਲੀਪਜ਼ੀਗ ਸ਼ਹਿਰ ਵਿੱਚ ਪਟਰੀਆਂ ਪਿਘਲਣ ਕਾਰਨ ਟ੍ਰਾਮ ਸੇਵਾਵਾਂ ਬੰਦ ਕਰਨੀਆਂ ਪਈਆਂ। ਹੈਮਬਰਗ ਤੋਂ ਪ੍ਰਾਗ ਜਾ ਰਹੀ ਇੱਕ ਟ੍ਰੇਨ ਵਿੱਚ ਏਸੀ ਫੇਲ੍ਹ ਹੋਣ ਕਾਰਨ 600 ਯਾਤਰੀ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਬਰਲਿਨ ਵਿੱਚ ਪੁਲਿਸ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਵਾਟਰ ਕੈਨਨ (ਪਾਣੀ ਦੀਆਂ ਬੌਛਾਰਾਂ) ਦੀ ਵਰਤੋਂ ਕੀਤੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਮਾਨਸੂਨ ਤੋਂ ਪਹਿਲਾਂ ਰਾਵੀ ਦਰਿਆ ‘ਚ ਵਧਿਆ ਪਾਣੀ, ਪਠਾਨਕੋਟ ਦੇ 50 ਪਿੰਡਾਂ ‘ਤੇ ਮੰਡਰਾਇਆ ਹੜ੍ਹ ਦਾ ਖ਼ਤਰਾ; ਲੋਕਾਂ ‘ਚ ਦਹਿਸ਼ਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *