warning on cigarettes: ਕੈਨੇਡਾ ‘ਚ ਹਰ ਸਿਗਰਟ ‘ਤੇ ਲਿਖੀ ਜਾਵੇਗੀ ਸਿਹਤ ਚਿਤਾਵਨੀ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼

ਕੈਨੇਡਾ: ਸਿਗਰਟ ਨੂੰ ਲੈ ਕੇ ਵਿਸ਼ਵ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਲਈ ਹਦਾਇਤਾਂ ਜਾਰੀ ਹੋਈਆ ਹਨ ਹੁਣ ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹਰੇਕ…

ਕੈਨੇਡਾ: ਸਿਗਰਟ ਨੂੰ ਲੈ ਕੇ ਵਿਸ਼ਵ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਲਈ ਹਦਾਇਤਾਂ ਜਾਰੀ ਹੋਈਆ ਹਨ ਹੁਣ ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹਰੇਕ ਸਿਗਰਟ ‘ਤੇ ਸਿੱਧੇ ਤੌਰ ‘ਤੇ ਸਿਹਤ ਸੰਬੰਧੀ ਚੇਤਾਵਨੀਆਂ ਛਾਪੀਆਂ ਜਾਣਗੀਆਂ। ਮੀਡੀਆ ਰਿਪੋਰਟ ਮੁਤਾਬਿਕ ਤੰਬਾਕੂ ਦਾ ਧੂੰਆਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, “ਸਿਗਰੇਟ ਕਾਰਨ ਲਿਊਕੀਮੀਆ”, ਅਤੇ “ਹਰ ਕਸ਼ ਵਿੱਚ ਜ਼ਹਿਰ ਹੈ” ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਵਿੱਚ ਲਿਖੇ ਜਾਣਗੇ।

ਕੈਨੇਡਾ ਸਰਕਾਰ ਨੇ ਲਿਆ ਵੱਡਾ ਫੈਸਲਾ 

ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਹੁਣ ਹਰ ਸਿਗਰਟ ‘ਤੇ ਸਿਹਤ ਸੰਬੰਧੀ ਚੇਤਾਵਨੀਆਂ ਦਰਜ ਕਰਨਾ ਲਾਜ਼ਮੀ ਹੋਵੇਗਾ। ਕੈਨੇਡਾ ਦੇ ਸਿਹਤ ਅਧਿਕਾਰੀ ਨੇ ਕਿਹਾ ਕਿ ਇਹ ਤੰਬਾਕੂਨੋਸ਼ੀ ਛੱਡਣ, ਨੌਜਵਾਨਾਂ ਨੂੰ ਬਚਾਉਣ ਅਤੇ ਤੰਬਾਕੂ ਨਾ ਪੀਣ ਵਾਲਿਆਂ ਲਈ ਨਿਕੋਟੀਨ ਦੀ ਲਤ ਨੂੰ ਰੋਕਣ ਲਈ ਮਦਦ ਕਰੇਗਾ।

ਨਵੇਂ ਨਿਯਮ 1 ਅਗਸਤ ਤੋਂ ਲਾਗੂ-

ਉਨ੍ਹਾਂ ਦੱਸਿਆ ਕਿ ਨਵੇਂ ਨਿਯਮ 1 ਅਗਸਤ ਤੋਂ ਲਾਗੂ ਹੋਣਗੇ ਪਰ ਇਨ੍ਹਾਂ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ। ਤੰਬਾਕੂ ਉਤਪਾਦ ਪੈਕੇਜ ਵੇਚਣ ਵਾਲੇ ਪ੍ਰਚੂਨ ਵਿਕਰੇਤਾਵਾਂ ਨੂੰ ਅਪ੍ਰੈਲ 2024 ਦੇ ਅੰਤ ਤੱਕ ਨਵੀਆਂ ਚੇਤਾਵਨੀਆਂ ਨੂੰ ਸ਼ਾਮਲ ਕਰਨਾ ਹੋਵੇਗਾ। ਵੱਡੇ ਆਕਾਰ ਦੀਆਂ ਸਿਗਰਟਾਂ ਵਿੱਚ ਜੁਲਾਈ 2024 ਦੇ ਅੰਤ ਤੱਕ ਵਿਅਕਤੀਗਤ ਚੇਤਾਵਨੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਅਪ੍ਰੈਲ 2025 ਦੇ ਅੰਤ ਤੱਕ ਨਿਯਮਤ ਆਕਾਰ ਦੀਆਂ ਸਿਗਰਟਾਂ ਅਤੇ ਹੋਰ ਉਤਪਾਦ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *