ਸਿਹਤ ਵਿਭਾਗ ਦੀ ਟੀਮ ਕੀਤੀ ਫਾਇਰਿੰਗ, ਸੈਂਪਲ ਭਰਨ ਆਈ ਸੀ ਟੀਮ, ਡੇਅਰੀ ਮਾਲਕ ਨੇ ਚਲਾਈ ਗੋਲੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਟਾਲਾ ਵਿੱਚ ਸੈਂਪਲ ਭਰਨ ਆਈ ਸਿਹਤ ਵਿਭਾਗ ਦੀ ਟੀਮ ਤੇ ਡੇਅਰੀ ਮਾਲਕ ਨੇ ਗੋਲੀ ਚਲਾ ਦਿੱਤੀ |  ਇਸ ਨਾਲ ਹੜਕੰਪ ਮਚ ਗਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਟਾਲਾ ਵਿੱਚ ਸੈਂਪਲ ਭਰਨ ਆਈ ਸਿਹਤ ਵਿਭਾਗ ਦੀ ਟੀਮ ਤੇ ਡੇਅਰੀ ਮਾਲਕ ਨੇ ਗੋਲੀ ਚਲਾ ਦਿੱਤੀ |  ਇਸ ਨਾਲ ਹੜਕੰਪ ਮਚ ਗਿਆ ਅਤੇ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ | ਇਸੇ ਵਿਚਾਲੇ ਡੇਅਰੀ ਮਾਲਕ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਗਿਆ |

ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਅਤੇ ਪੁਲਿਸ ਦੀ ਮਦਦ ਨਾਲ ਹੀ ਡੇਅਰੀ ਚੋਂ ਉਤਪਾਦਾਂ ਦੇ ਸੈਂਪਲ ਭਰੇ | ਸੈਂਪਲ ਭਰੇ ਜਾਣ ਤੋਂ ਬਾਅਦ ਡੇਅਰੀ ਨੂੰ ਸੀਲ ਕਰ ਦਿੱਤਾ ਗਿਆ | ਡੇਅਰੀ ਮਾਲਕ ਖਿਲਾਫ ਸਿਹਤ ਵਿਭਾਗ ਦੀ ਟੀਮ ਤੇ ਜਾਨਲੇਵਾ ਹਮਲਾ ਕਰਨ ਅਤੇ ਸਰਕਾਰੀ ਕੰਮ ਚ ਰੁਕਾਵਟ ਪਾਉਣ ਦੀ ਸ਼ਿਕਾਇਤ ਦਿੱਤੀ ਗਈ ਹੈ | ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |

Watch Video

https://youtu.be/vVqgQ2NZWiU

Leave a Reply

Your email address will not be published. Required fields are marked *