ਚੰਡੀਗੜ੍ਹ (ਇੰਟ.)- ਹਰਿਆਣਾ ਸਕੂਲ ਸਿੱਖਿਆ ਬੋਰਡ (Haryana School Education Board) ਨੇ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਸ਼ੁੱਕਰਵਾਰ ਨੂੰ ਐਲਾਨ ਹੋਏ ਇਨ੍ਹਾਂ ਨਤੀਜਿਆਂ ਵਿਚ ਕੋਈ ਵੀ ਬੱਚਾ ਫੇਲ ਨਹੀਂ ਹੋਇਆ ਅਤੇ ਨਾ ਹੀ ਕੋਈ ਟੌਪਰ ਐਲਾਨਿਆ ਗਿਆ। ਨਤੀਜਾ ਸਕੂਲਾਂ ਵੱਲੋਂ ਦਿੱਤੇ ਗਏ ਇਨਟਰਨਲ ਅਸੈਸਮੈਂਟ (Internal Assessment) ਦੇ ਅਧਾਰ ‘ਤੇ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਓਪਨ ਤੇ ਪ੍ਰਾਈਵੇਟ (Open and private) ਤੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ (Student) ਦਾ ਰਿਜ਼ਲਟ ਰੋਕ ਲਿਆ ਗਿਆ ਹੈ।
ਕਿਸਾਨ ਅੰਦੋਲਨ ਨੂੰ ਹੁਣ ਇੰਝ ਖਤਮ ਕਰਵਾਏਗੀ ਪੰਜਾਬ ਭਾਜਪਾ, ਜਾਣੋ ਕਿਵੇਂ
ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਨਤੀਜੇ ਵੀ ਰੋਕ ਲਏ ਗਏ ਹਨ, ਜਿਨ੍ਹਾਂ ਦੇ ਇਨਟਰਨਲ ਅਸੈਸਮੈਂਟ ਨੰਬਰ ਬੋਰਡ ਨੂੰ ਪ੍ਰਾਪਤ ਨਹੀਂ ਹੋਏ ਸਨ। ਵਿਦਿਆਰਥੀ https://bseh.org.in ‘ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ। ਹਰਿਆਣਾ ਬੋਰਡ ਨੇ CBSE ਦੀ ਤਰਜ ‘ਤੇ 10ਵੀਂ ਕਲਾਸ ਦੇ ਨਤੀਜੇ ਐਲਾਨੇ ਹਨ। ਵੀਰਵਾਰ ਨੂੰ ਦਿਨ ਭਰ ਬੋਰਡ ਵਿਚ ਅਧਿਕਾਰੀਆਂ ਦੀ ਮੀਟਿੰਗ ਚੱਲੀ। ਇਸ ਤੋਂ ਬਾਅਦ ਦੇਰ ਸ਼ਾਮ ਇਹ ਫੈਸਲਾ ਲਿਆ ਗਿਆ। ਇਸ ਵਾਰ ਕੁੱਲ 318373 ਬੱਚਿਆਂ ਨੇ 10ਵੀਂ ਜਮਾਤ ‘ਚ ਅਪਲਾਈ ਕੀਤਾ ਸੀ। ਇੱਥੇ 11628 ਬੱਚੇ ਐਸੇ ਸੀ ਜਿਨ੍ਹਾਂ ਦੀ ਕੰਪਾਰਟਮੈਂਟ ਸੀ। ਇਹ ਸਾਰੇ ਪਾਸ ਕੀਤੇ ਗਏ ਹਨ ਅਤੇ ਬੋਰਡ ਵੱਲੋਂ ਅੱਗੇ ਪਰਮੋਟ ਕੀਤੇ ਗਏ ਹਨ।
ਪਿਛਲੇ ਸਾਲ ਇਹ ਰਿਹਾ ਪਾਸ ਫੀਸਦੀ
ਵੱਖ-ਵੱਖ ਮੀਡੀਆ ਰਿਪੋਰਟਸ ਮੁਤਾਬਕ ਪਿਛਲ਼ੇ ਸਾਲ 10ਵੀਂ ਦੀ ਪ੍ਰੀਖਿਆ 60.27 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਉਥੇ ਹੀ ਵਿਦਿਆਰਥੀਆਂ ਦਾ ਪਾਸ ਫੀਸਦੀ 69.86 ਫੀਸਦੀ ਰਿਹਾ। 10ਵੀਂ ਦੀ ਪ੍ਰੀਖਿਆ ਵਿਚ ਪਿਛਲੇ ਸਾਲ 111751 ਵਿਦਿਆਰਥੀ ਅਤੇ 106369 ਵਿਦਿਆਰਥੀ ਪਾਸ ਹੋਏ ਸਨ।




