Haryana Congress ਨੇ 300 ਯੁਨਿਟ ਬਿਜਲੀ ਮੁਫਤ ਦੇਣ ਦਾ ਕੀਤਾ ਵਾਅਦਾ

Online Desk/Living India News: Haryana Congress ਨੇ 300 ਯੁਨਿਟ ਬਿਜਲੀ ਮੁਫਤ ਦੇਣ ਦਾ ਕੀਤਾ ਵਾਅਦਾ ਔਰਤਾਂ ਨੂੰ ਦਿੱਤਾ ਜਾਵੇਗਾ 2000 ਤੱਕ ਦਾ ਚੁਲ੍ਹਾ ਖਰਚ Congress…

Online Desk/Living India News: Haryana Congress ਨੇ 300 ਯੁਨਿਟ ਬਿਜਲੀ ਮੁਫਤ ਦੇਣ ਦਾ ਕੀਤਾ ਵਾਅਦਾ

ਔਰਤਾਂ ਨੂੰ ਦਿੱਤਾ ਜਾਵੇਗਾ 2000 ਤੱਕ ਦਾ ਚੁਲ੍ਹਾ ਖਰਚ


Congress ਨੇ ਹਰਿਆਣਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।ਸੀਨੀਅਰ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸੂਬਾ ਪ੍ਰਧਾਨ ਸ਼ੈਲਜਾ ਕੁਮਾਰੀ ਨੇ ਸ਼ੁੱਕਰਵਾਰ ਨੂੰ ਮਤਾ ਪੱਤਰ ਜਾਰੀ ਕੀਤਾ।ਕਾਂਗਰਸ ਨੇ 24 ਘੰਟਿਆਂ ‘ਚ ਕਿਸਾਨਾਂ ਦੇ ਕਰਜੇ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਕਾਂਗਰਸ ਨੇ 2 ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਫਸਲੀ ਬੀਮੇ ਦੀ ਇੱਕ ਕਿਸ਼ਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।ਕਾਂਗਰਸ ਨੇ ਕੁਦਰਤੀ ਆਫ਼ਤਾਂ ਸੋਕੇ, ਹੜ੍ਹ ਆਦਿ ਕਾਰਨ ਫਸਲਾਂ ਦੇ ਖਰਾਬ ਹੋਣ ‘ਤੇ ਪ੍ਰਤੀ ਏਕੜ 12000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।


ਕਾਂਗਰਸ ਨੇ ਆਪਣੇ ਸੰਕਲਪ ਪੱਤਰ ‘ਚ ਔਰਤਾਂ ਲਈ ਵੀ ਕਈ ਵੱਡੇ ਵਾਅਦੇ ਕੀਤੇ ਹਨ। ਗਰੀਬੀ ਸੀਮਾਂ ਤੋਂ ਹੇਠਾਂ ਦੀਆਂ ਔਰਤਾਂ ਲਈ ਹਰ ਮਹੀਨੇ 2000 ਰੁਪਏ ਚੁਲ੍ਹਾ ਖਰਚ ਦੇ ਤੌਰ ‘ਤੇ ਦਿੱਤੇ ਜਾਣ ਦਾ ਵਾਅਦਾ ਵੀ ਕਾਂਗਰਸ ਨੇ ਕੀਤਾ। ਇਸਦੇ ਇਲਾਵਾ ਹਰਿਆਣਾ ਸਰਕਾਰ ਦੀਆਂ ਸਾਰੀਆਂ ਨੌਕਰੀਆਂ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ 33 ਪ੍ਰਤੀਸ਼ਤ ਸੀਟਾਂ ਔਰਤਾਂ ਲਈ ਰਾਖਵੀਂਆਂ ਹੋਣਗੀਆਂ। ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਦਾ 50 ਪ੍ਰਤੀਸ਼ਤ ਰਿਜ਼ਰਵੇਸ਼ਨ ‘ਚ ਹਿੱਸਾ ਹੈ। ਔਰਤਾਂ ਨੂੰ ਪ੍ਰਾਪਰਟੀ ਹਾੳਸ ਟੈਕਸ ‘ਚ 50 ਪ੍ਰਤੀਸ਼ਤ ਦੀ ਛੁਟ ਮਿਲੇਗੀ।

Leave a Reply

Your email address will not be published. Required fields are marked *