ਹਰਸਿਮਰਤ ਬਾਦਲ ਨੇ ਲੋਕ ਸਭਾ ‘ਚ ਸਿੱਖ ਕੈਦੀਆਂ ਲਈ ਬੁਲੰਦ ਕੀਤੀ ਆਵਾਜ਼, ਕੀਤੀ ਇਹ ਮੰਗ

ਨਵੀਂ ਦਿੱਲੀ– ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ‘ਸਜ਼ਾ ਪੂਰੀ ਕਰਨ ਚੁੱਕੇ ਕਈ ਸਿੱਖ ਕੈਦੀਆਂ ਦੇ ਜੇਲ੍ਹ ’ਚ ਬੰਦ ਹੋਣ’ ਦਾ ਮੁੱਦਾ…

ਨਵੀਂ ਦਿੱਲੀ– ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ‘ਸਜ਼ਾ ਪੂਰੀ ਕਰਨ ਚੁੱਕੇ ਕਈ ਸਿੱਖ ਕੈਦੀਆਂ ਦੇ ਜੇਲ੍ਹ ’ਚ ਬੰਦ ਹੋਣ’ ਦਾ ਮੁੱਦਾ ਸੋਮਵਾਰ ਯਾਨੀ ਕਿ ਅੱਜ ਲੋਕ ਸਭਾ ’ਚ ਚੁੱਕਿਆ। ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਸਮੇਤ ਜੇਲ੍ਹ ’ਚ ਬੰਦ ਸਾਰੇ ਸਿੱਖ ਕੈਦੀਆਂ ਦੀ ਰਿਹਾਈ ਯਕੀਨੀ ਕੀਤੀ ਜਾਵੇ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਨੇ ਸਦਨ ’ਚ ਸਿਫ਼ਰਕਾਲ ਦੌਰਾਨ ਇਹ ਮੁੱਦਾ ਚੁੱਕਿਆ। 

Also Read: ਚੰਡੀਗੜ੍ਹ ਮੁੱਦੇ ‘ਤੇ ਸੁਨੀਲ ਜਾਖੜ ਦਾ ਤੰਜ, ਕਿਹਾ-‘ਦੋ ਬਿੱਲੀਆਂ ਦੀ ਲੜਾਈ ‘ਚ ਬਾਂਦਰ ਮਾਰੇਗਾ ਬਾਜ਼ੀ’

ਹਰਸਿਮਰਤ ਬਾਦਲ ਨੇ ਅੱਗੇ ਕਿਹਾ, ‘‘ਮੈਂ ਸਰਕਾਰ ਦਾ ਧਿਆਨ ਉਨ੍ਹਾਂ ਬੰਦੀ ਸਿੱਖਾਂ ਵੱਲ ਦਿਵਾਉਣਾ ਚਾਹੁੰਦੀ ਹਾਂ, ਜੋ 25-30 ਸਾਲਾਂ ਤੋਂ ਸਜ਼ਾ ਕੱਟਣ ਤੋਂ ਬਾਅਦ ਵੀ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੂੰ ਦੁੱਗਣੀ ਸਜ਼ਾ ਹੋ ਗਈ ਹੈ ਪਰ ਹੁਣ ਅਜੇ ਵੀ ਬਾਹਰ ਨਹੀਂ ਆਏ ਹਨ। ਪ੍ਰੋਫੈਸਰ ਭੁੱਲਰ ਵਰਗੇ ਲੋਕ ਹੁਣ ਵੀ ਜੇਲ੍ਹ ’ਚ ਬੰਦ ਹਨ, ਜੋ ਆਪਣੀ ਤੈਅ ਸਜ਼ਾ ਤੋਂ ਦੁੱਗਣੀ ਸਜ਼ਾ ਕੱਟ ਚੁੱਕੇ ਹਨ।’’

Also Read: ਹੈਦਰਾਬਾਦ ਰੇਵ ਪਾਰਟੀ: ਹਿਰਾਸਤ ‘ਚ ਕਈ ਵੱਡੀਆਂ ਹਸਤੀਆਂ, ਕੋਕੀਨ ਵੀ ਬਰਾਮਦ

ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ  ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਵਾਅਦਾ ਕੀਤਾ ਪਰ ਦਿੱਲੀ ’ਚ ਉਨ੍ਹਾਂ ਦੇ ਮੰਤਰੀ ਕੋਈ ਠੋਸ ਕਦਮ ਨਹੀਂ ਚੁੱਕ ਰਹੇ। ਕੁਝ ਸਾਲ ਪਹਿਲਾਂ ਸਰਕਾਰ ਨੇ ਸਜ਼ਾ ਪੂਰੀ ਕਰਨ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਰਿਹਾਈ ਨਹੀਂ ਹੋਈ। ਹਰਸਿਮਰਤ ਕੌਰ ਨੇ ਕਿਹਾ ਕਿ ਮੇਰੀ ਮੰਗ ਹੈ ਕਿ ਅਜਿਹੇ ਕੈਦੀਆਂ ਦੀ ਤੁਰੰਤ ਰਿਹਾਈ ਕੀਤੀ ਜਾਵੇ।

Leave a Reply

Your email address will not be published. Required fields are marked *