LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੈਦਰਾਬਾਦ ਰੇਵ ਪਾਰਟੀ: ਹਿਰਾਸਤ 'ਚ ਕਈ ਵੱਡੀਆਂ ਹਸਤੀਆਂ, ਕੋਕੀਨ ਵੀ ਬਰਾਮਦ

4a bhang

ਹੈਦਰਾਬਾਦ : ਹੈਦਰਾਬਾਦ ਵਿੱਚ ਪੁਲਿਸ ਨੇ ਇੱਕ ਵੱਡੀ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਮੁਤਾਬਕ 142 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ 'ਚ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹਨ। ਪੁਲਿਸ ਨੇ ਐਤਵਾਰ ਤੜਕੇ ਹੈਦਰਾਬਾਦ ਦੇ ਫਾਈਵ ਸਟਾਰ ਹੋਟਲ ਦੇ ਪੱਬ 'ਤੇ ਛਾਪਾ ਮਾਰਿਆ ਅਤੇ ਮੌਕੇ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ।

Also Read: CM ਮਾਨ ਨੇ ਚੰਡੀਗੜ੍ਹ ਤਲਬ ਕੀਤੇ DC, ਕਣਕ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਧਿਕਾਰੀਆਂ ਨੇ ਦੱਸਿਆ ਕਿ ਪੱਬ 'ਚ ਪਾਰਟੀ ਕਰ ਰਹੇ 140 ਤੋਂ ਵੱਧ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ, ਜਿਨ੍ਹਾਂ 'ਚ ਟਾਲੀਵੁੱਡ ਨਾਲ ਜੁੜੇ ਕੁਝ ਲੋਕ ਅਤੇ ਕੁਝ ਮਸ਼ਹੂਰ ਹਸਤੀਆਂ ਦੇ ਬੱਚੇ ਵੀ ਸ਼ਾਮਲ ਹਨ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੋਟਲ ਸਟਾਫ਼ ਕੋਲੋਂ ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

ਟਾਲੀਵੁੱਡ ਐਕਟਰ ਨਾਗਾ ਬਾਬੂ ਦੀ ਬੇਟੀ ਅਤੇ ਅਦਾਕਾਰਾ ਨਿਹਾਰਿਕਾ ਕੋਨੀਡੇਲਾ ਅਤੇ ਗਾਇਕ ਰਾਹੁਲ ਸਿਪਲੀਗੰਜ ਵੀ ਪਾਰਟੀ 'ਚ ਮੌਜੂਦ ਸਨ। ਆਂਧਰਾ ਪ੍ਰਦੇਸ਼ ਦੇ ਸਾਬਕਾ ਚੋਟੀ ਦੇ ਪੁਲਿਸ ਅਧਿਕਾਰੀ ਦੀ ਧੀ ਅਤੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੰਸਦ ਮੈਂਬਰ ਦੇ ਪੁੱਤਰ ਸਮੇਤ ਕੁਝ ਹੋਰ ਮਸ਼ਹੂਰ ਹਸਤੀਆਂ ਦੇ ਬੱਚੇ ਵੀ ਪਾਰਟੀ ਕਰਨ ਵਾਲਿਆਂ ਵਿੱਚ ਸ਼ਾਮਲ ਸਨ।

Also Read: ਰਿਸ਼ਤੇ ਤਾਰ-ਤਾਰ: ਸਹੁਰੇ ਘਰ ਪਤਨੀ ਨੂੰ ਮਨਾਉਣ ਪਹੁੰਚੇ ਪਤੀ ਦਾ ਬੇਰਹਿਮੀ ਨਾਲ ਕਤਲ

ਨਾਗਾ ਬਾਬੂ ਨੇ ਇਕ ਬਿਆਨ ਜਾਰੀ ਕੀਤਾ
ਇਸ ਦੌਰਾਨ ਨਾਗਾ ਬਾਬੂ ਨੇ ਇਕ ਵੀਡੀਓ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਹਾਲਾਂਕਿ ਉਨ੍ਹਾਂ ਦੀ ਬੇਟੀ ਨਿਹਾਰਿਕਾ ਉਥੇ ਮੌਜੂਦ ਸੀ, ਪਰ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ। ਸੁਪਰਸਟਾਰ ਚਿਰੰਜੀਵੀ ਦੇ ਭਰਾ ਨਾਗਾ ਬਾਬੂ ਨੇ ਕਿਹਾ, "ਸਾਡੀ ਜ਼ਮੀਰ ਸਾਫ਼ ਹੈ।" ਨਾਗਾ ਬਾਬੂ ਨੇ ਸੋਸ਼ਲ ਮੀਡੀਆ ਅਤੇ ਮੁੱਖ ਧਾਰਾ ਮੀਡੀਆ ਨੂੰ ਨਿਹਾਰਿਕਾ ਬਾਰੇ "ਅਣਚਾਹੇ ਅਟਕਲਾਂ" ਨਾ ਫੈਲਾਉਣ ਦੀ ਅਪੀਲ ਕੀਤੀ।

ਹੋਟਲ ਸਟਾਫ਼ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ
ਪੁਲਿਸ ਨੇ ਦੱਸਿਆ ਕਿ ਤੜਕੇ ਪੱਬ 'ਚ ਨਿਯਮਾਂ ਦੀ ਉਲੰਘਣਾ ਕਰਕੇ ਪਾਰਟੀ ਕੀਤੇ ਜਾਣ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਛਾਪਾ ਮਾਰ ਕੇ ਮੌਕੇ ਤੋਂ ਹੋਟਲ ਸਟਾਫ਼ ਤੋਂ ਇਲਾਵਾ 142 ਗਾਹਕਾਂ ਨੂੰ ਹਿਰਾਸਤ 'ਚ ਲਿਆ | ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਗਾਹਕਾਂ ਨੂੰ ਛੱਡ ਦਿੱਤਾ ਗਿਆ।

Also Read: ਰੂਸ-ਯੂਕਰੇਨ ਜੰਗ 'ਚ ਹੁਣ ਤੱਕ 1,417 ਨਾਗਰਿਕਾਂ ਦੀ ਮੌਤ, 2,038 ਜ਼ਖਮੀ, ਮਾਰੀਉਪੋਲ 'ਚ 1.5 ਲੱਖ ਲੋਕ ਫਸੇ

ਇਸ ਦੌਰਾਨ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਸੀਵੀ ਆਨੰਦ ਨੇ ਬੰਜਾਰਾ ਹਿਲਜ਼ ਥਾਣੇ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਜਦੋਂਕਿ ਸਹਾਇਕ ਪੁਲਿਸ ਕਮਿਸ਼ਨਰ (ਬੰਜਾਰਾ ਹਿਲਜ਼ ਡਿਵੀਜ਼ਨ) ਨੂੰ ਪੱਬਾਂ ਅਤੇ ਬਾਰਾਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ 'ਚਾਰਜ ਮੀਮੋ' ਜਾਰੀ ਕੀਤਾ ਗਿਆ।

In The Market