ਅਵਾਰਾ ਪਸ਼ੂਆਂ ਖਿਲਾਫ਼ ਹਰਮਿੰਦਰ ਸਿੰਘ ਖਹਿਰਾ ਦਾ ਸਖਤ ਐਲਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਨ੍ਹਾਂ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਦੱਸ ਦਈਏ ਇੱਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਨ੍ਹਾਂ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਦੱਸ ਦਈਏ ਇੱਕ ਪਾਸੇ ਜਿੱਥੇ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਪਕੱਣ ਨੂੰ ਤਿਆਰ ਹੈ, ਉਥੇ ਹੀ ਦੂਜੇ ਪਾਸੇ ਅਵਾਰਾ ਪਸ਼ੂਆਂ ਵਲੋਂ ਫਸਲ ਦੀ ਤਬਾਹੀ ਕੀਤੀ ਜਾ ਰਹੀ ਹੈ।

ਜਿਸ ਕਾਰਨ ਸਰਦੀ ਦੇ ਮੌਸਮ ‘ਚ  ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਰਾਤਾਂ ਜਾਗ ਕੇ ਕੱਟਣੀਆਂ ਪੈ ਰਹੀਆਂ ਹਨ। ਇਨ੍ਹਾਂ ਦਿਨੀਂ ਪੰਜਾਬ ‘ਚ ਹਾੜ੍ਹੀ ਦੀ ਫਸਲ ਤੇ ਇੰਨਾ ਮੌਸਮ ਦਾ ਅਸਰ ਨਹੀ ਪੈ ਰਿਹਾ ਜਿਨ੍ਹਾ ਆਤੰਕ ਅਵਾਰਾ ਪਸ਼ੂਆਂ ਨੇ ਮਚਾਇਆ ਹੋਇਆ ਹੈ। ਅਵਾਰਾ ਪਸ਼ੂਆਂ ਦੇ ਇਸ ਆਤੰਕ ਤੋਂ ਕਿਸਾਨਾਂ ਦੇ ਨਾਲ-ਨਾਲ ਰਾਹਗੀਰ ਵੀ ਪਰੇਸ਼ਾਨ ਹਨ, ਕਿਉਂਕਿ,  ਇਹ ਪਸ਼ੂ ਅਕਸਰ ਹੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਆਏ ਹਨ।

Image result for Wheat Farming

 

ਇਸ ਦੌਰਾਨ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਰਨਲ ਸਕੱਤਰ ਹਰਮਿੰਦਰ ਸਿੰਘ ਖਹਿਰਾ ਵਲੋਂ ਨਕੋਦਰ ਵਿਖੇ ਇੱਕ ਪਾਰਟੀ ਮੀਟਿੰਗ ਦੌਰਾਨ ਵੱਡਾ ਐਲਾਨ ਕੀਤਾ ਗਿਆ ਹੈ। ਖਹਿਰਾ ਵਲੋਂ ਪੰਜਾਬ ਸਰਕਾਰ ਦਾ ਧਿਆਨ ਅਵਾਰਾ ਪਸ਼ੂਆਂ ਵੱਲ ਦਿਵਾਉਣ ਲਈ 18 ਫਰਵਰੀ ਨੂੰ ਆਸ-ਪਾਸ ਦੇ ਪਿੰਡਾਂ ਵਿਚੋਂ ਅਵਾਰਾ ਪਸ਼ੂਆਂ ਨੂੰ ਫੜ ਕੇ ਜਲੰਧਰ ਦੇ ਡੀਸੀ ਦਫਤਰ ਵਿਖੇ ਲਿਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਖਹਿਰਾ ਵਲੋਂ ਇਹ ਵੀ ਕਿਹਾ ਗਿਆ ਕਿ, ਜੇਕਰ ਪ੍ਰਸ਼ਾਸ਼ਨ ਨੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਇਨ੍ਹਾਂ ਪਸ਼ੂਆਂ ਨੂੰ ਜਲੰਧਰ ਦੇ ਡੀਸੀ ਦਫਤਰ ਵਿਖੇ ਹੀ ਛੱਡ ਦੇਣਗੇ।

ਪਾਰਟੀ ਮੀਟਿੰਗ ਨੂੰ ਕਰ ਰਹੇ ਸਨ ਸੰਬੋਧਨ

ਇਸ ਦੌਰਾਨ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਰਨਲ ਸਕੱਤਰ ਹਰਮਿੰਦਰ ਸਿੰਘ ਖਹਿਰਾ ਨਕੋਦਰ ਵਿਖੇ ਇੱਕ ਪਾਰਟੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਖਹਿਰਾ ਵਲੋਂ ਇਸ ਦੌਰਾਨ ਨਕੋਦਰ ‘ਚ ਨਵੇਂ ਪਾਰਟੀ ਆਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਮੰਗਾਂ ਅਤੇ ਹੱਕਾਂ ਲਈ ਲੜਨ ਲਈ ਪ੍ਰੇਰਿਆ।

Leave a Reply

Your email address will not be published. Required fields are marked *