ਜਲੰਧਰ (ਇੰਟ.)- ਗਰੀਬੀ ਅਤੇ ਲਾਚਾਰੀ ਇਨਸਾਨ ਨੂੰ ਗੋਡੇ ਟੇਕਣ ਨੂੰ ਮਜਬੂਰ ਕਰ ਦਿੱਤੀ ਹੈ ਪਰ ਹੌਸਲੇ ਨਾਲ ਹਰ ਜੰਗ ਜਿੱਤੀ ਜਾ ਸਕਦੀ ਹੈ। ਕੋਰੋਨਾ (Corona) ਕਾਲ ਵਿਚ ਜਦੋਂ ਹਰਦੀਪ ਕੌਰ (Hardeep kaur) ਦੇ ਪਤੀ ਬੀਮਾਰ ਪਏ ਤਾਂ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ‘ਤੇ ਆ ਗਈ। ਸਾਹਮਣੇ ਮੁਸ਼ਕਲਾਂ ਦਾ ਪਹਾੜ ਦੇਖ ਕੇ ਵੀ ਹਰਦੀਪ ਨੇ ਹਾਰ ਨਹੀਂ ਮੰਨੀ। ਖੇਤਾਂ ਵਿਚ ਮਜ਼ਦੂਰੀ ਕੀਤੀ, ਹਾਈਵੇ ਕੰਢੇ ਚਾਹ ਵੇਚ ਕੇ ਆਪਣੇ ਪਰਿਵਾਰ ਨੂੰ ਸੰਭਾਲਿਆ। ਅੱਜ ਹਰਦੀਪ ਸਮਾਜਿਕ ਬੰਦਿਸ਼ਾਂ ਨੂੰ ਤੋੜਦੇ ਹੋਏ ਨਵੀਂ ਭੂਮਿਕਾ ਵਿਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਹਾਲ ਹੀ ਵਿਚ ਸ਼ਹਿਰ ਦੀ ਪਹਿਲੀ ਈ-ਰਿਕਸ਼ਾ (E-Rikshaw) ਚਾਲਕ ਬਣਨ ਦਾ ਮਾਣ ਹਾਸਲ ਕੀਤਾ ਹੈ। ਹਰਦੀਪ ਨੇ ਗਰੀਬੀ ਵਿਚੋਂ ਬਾਹਰ ਨਿਕਲਣ ਲਈ ਈ-ਰਿਕਸ਼ਾ ਚਲਾਉਣਾ ਸ਼ੁਰੂ ਕੀਤਾ। ਉਹ ਆਪਣੇ ਦਮ ‘ਤੇ ਪੂਰੇ ਪਰਿਵਾਰ ਦੀ ਕਿਸਮਤ ਬਦਲਣ ਵਿਚ ਜੁੱਟ ਗਈ ਹੈ। ਉਨ੍ਹਾਂ ਦਾ ਰੂਟ ਹੈ ਲਾਂਬੜਾ (Lambra) ਤੋਂ ਬੱਸ ਸਟੈਂਡ (Bus Stand) ਅਤੇ ਬੱਸ ਸਟੈਂਡ ਤੋਂ ਫਿਰ ਲਾਂਬੜਾ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਡੀਜ਼ਲ ਆਟੋ (Diesel Auto) ਦੀ ਬਜਾਏ ਈ ਰਿਕਸ਼ਾ ਨੂੰ ਪਹਿਲ ਦਿੱਤੀ।
Read this- ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਪਹੁੰਚੇ
ਬਾਦਸ਼ਾਹਪੁਰ ਪਿੰਡ ਦੀ ਹਰਦੀਪ ਦਾ ਵਿਆਹ ਸਾਲ 2005 ਵਿਚ ਅਸ਼ੋਕ ਕੁਮਾਰ ਦੇ ਨਾਲ ਹੋਈ ਸੀ। ਉਨ੍ਹਾਂ ਦੀ ਜ਼ਿੰਦਗੀ ਬਹੁਤ ਚੰਗੀ ਤਰ੍ਹਾਂ ਬੀਤ ਰਹੀ ਸੀ। ਫਿਰ ਕੋਰੋਨਾ ਸੰਕਟ ਦੌਰਾਨ ਅਚਾਨਕ ਪਤੀ ਦੇ ਬੀਮਾਰ ਪੈਣ ਨਾਲ ਘਰ ਦੇ ਹਾਲਾਤ ਵਿਗੜਣ ਲੱਗੇ। ਮੁਸ਼ਕਲ ਸਮੇਂ ਵਿਚ ਵੀ ਹਰਦੀਪ ਨੇ ਹੌਸਲਾ ਬਣਾਈ ਰੱਖਿਆ ਅਤੇ ਘਰ ਦੀ ਆਰਥਿਕ ਸਥਿਤੀ ਠੀਕ ਕਰਨ ਲਈ ਕਮਰ ਕੱਸ ਲਈ। ਖੇਤਾਂ ਵਿਚ ਮਜ਼ਦੂਰੀ ਕੀਤੀ, ਪਿੰਡ ਦੇ ਜੀ.ਟੀ. ਰੋਡ ਦੇ ਕਿਨਾਰੇ ਚਾਹ ਵੇਚੀ। ਮਿਹਨਤ ਕਰ ਕੇ ਉਹ ਕਿਸੇ ਤਰ੍ਹਾਂ ਘਰ ਚਲਾਉਣ ਲਾਇਕ ਖਰਚ ਨਿਕਲਣ ਲੱਗੀ। ਉਨ੍ਹਾਂ ਦੇ ਤਿੰਨ ਬੱਚੇ ਹਰਪ੍ਰੀਤ ਬੰਗੜ, ਜੈਸਮਿਨ ਬੰਗੜ, ਸਮਰਦੀਪ ਬੰਗੜ ਹਨ। ਤਿੰਨੋ ਪਹਿਲਾਂ ਅੰਗਰੇਜ਼ੀ ਮੀਡੀਅਮ ਸਕੂਲ ਵਿਚ ਪੜ੍ਹਦੇ ਸਨ। ਘਰ ‘ਤੇ ਮੁਸੀਬਤ ਆਉਣ ਤੋਂ ਬਾਅਦ ਉਹ ਉਨ੍ਹਾਂ ਨੂੰ ਹੁਣ ਸਰਕਾਰੀ ਸਕੂਲ ਵਿਚ ਪੜ੍ਹਾ ਰਹੀ ਹੈ। ਪਤੀ ਅਸ਼ੋਕ ਹੁਣ ਮਜ਼ਦੂਰੀ ਕਰ ਰਹੇ ਹਨ।




