Happy Birthday Diljit Dosanjh: 42ਵੇਂ ਜਨਮਦਿਨ ‘ਤੇ ਦਿਲਜੀਤ ਨੂੰ ‘ਬਾਰਡਰ 2’ ਦੇ ਸਾਥੀ ਕਲਾਕਾਰਾਂ ਨੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ

ਮੁੰਬਈ : ਪੰਜਾਬੀ ਅਤੇ ਹਿੰਦੀ ਫ਼ਿਲਮ ਜਗਤ ਦੇ ਹਰਮਨ ਪਿਆਰੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਇਨੀਂ ਦਿਨੀਂ ਆਪਣੀ…

Diljit Dosanjh

ਮੁੰਬਈ : ਪੰਜਾਬੀ ਅਤੇ ਹਿੰਦੀ ਫ਼ਿਲਮ ਜਗਤ ਦੇ ਹਰਮਨ ਪਿਆਰੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਇਨੀਂ ਦਿਨੀਂ ਆਪਣੀ ਆਉਣ ਵਾਲੀ ਮੈਗਾ ਫ਼ਿਲਮ ‘ਬਾਰਡਰ 2’ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਦਿਲਜੀਤ ਨੂੰ ਅੱਜ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ।

ਸੋਨਮ ਬਾਜਵਾ ਨੇ ਦਿਲਜੀਤ ਨੂੰ ਦੱਸਿਆ ਦਿਲਾਂ ਦਾ ਰਾਜਾ

Sonam bajwa
Sonam bajwa

ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ, ਜਿਸ ਨੇ ਦਿਲਜੀਤ ਨਾਲ ‘ਸਰਦਾਰ ਜੀ 2’ ਅਤੇ ‘ਹੌਂਸਲਾ ਰੱਖ’ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ, ਨੇ ਵੀ ਦਿਲਜੀਤ ਨੂੰ ਵਧਾਈ ਦਿੱਤੀ। ਸੋਨਮ ਨੇ ਲਿਖਿਆ, “ਦੁਨੀਆ ਭਰ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸ਼ਖ਼ਸ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।” ਦੱਸ ਦੇਈਏ ਕਿ ਸੋਨਮ ਅਤੇ ਦਿਲਜੀਤ ਦੀ ਜੋੜੀ ਇੱਕ ਵਾਰ ਫਿਰ ‘ਬਾਰਡਰ 2’ ਵਿੱਚ ਇਕੱਠੇ ਨਜ਼ਰ ਆਵੇਗੀ।

ਸੁਨੀਲ ਸ਼ੈੱਟੀ ਨੇ ਕੀਤੀ ਰੱਜ ਕੇ ਸ਼ਲਾਘਾ

suniel shetty
suniel shetty

ਬਾਲੀਵੁੱਡ ਦੇ ‘ਅੰਨਾ’ ਯਾਨੀ ਸੁਨੀਲ ਸ਼ੈੱਟੀ ਨੇ ਦਿਲਜੀਤ ਦੀ ਸ਼ਖ਼ਸੀਅਤ ਦੀ ਤਾਰੀਫ਼ ਕਰਦਿਆਂ ਲਿਖਿਆ, “ਤੁਹਾਡਾ ਸੰਗੀਤ ਅਸਮਾਨ ਦੀਆਂ ਉਚਾਈਆਂ ਨੂੰ ਛੂਹੇ ਅਤੇ ਤੁਸੀਂ ਜਿੱਥੇ ਵੀ ਜਾਓ, ਲੋਕਾਂ ਦੇ ਦਿਲ ਜਿੱਤਦੇ ਰਹੋ। ਮੇਰੇ ਬੇਟੇ ਅਹਾਨ ਨਾਲ ਇੰਨੇ ਪਿਆਰ ਨਾਲ ਖੜ੍ਹੇ ਰਹਿਣ ਲਈ ਧੰਨਵਾਦ। ਤੁਸੀਂ ਸੱਚਮੁੱਚ ਦਿਲ ਜਿੱਤ ਲੈਂਦੇ ਹੋ, ਪਾਜੀ।”

ਵਰੁਣ ਧਵਨ ਅਤੇ ਅਹਾਨ ਸ਼ੈੱਟੀ ਨੇ ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

ਫ਼ਿਲਮ ‘ਬਾਰਡਰ 2’ ਵਿੱਚ ਦਿਲਜੀਤ ਨਾਲ ਨਜ਼ਰ ਆਉਣ ਵਾਲੇ ਅਦਾਕਾਰ ਵਰੁਣ ਧਵਨ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਪਾਜੀ, ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਡੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ।”

Ahan
Ahan

ਉੱਥੇ ਹੀ, ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਦਿਲਜੀਤ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਅਹਾਨ ਨੇ ਦਿਲਜੀਤ ਦਾ ਸ਼ੁਕਰੀਆ ਅਦਾ ਕਰਦਿਆਂ ਲਿਖਿਆ ਕਿ ਇਸ ਸਫ਼ਰ ਦੌਰਾਨ ਇੰਨੇ ਮਦਦਗਾਰ ਰਹਿਣ ਲਈ ਤੁਹਾਡਾ ਧੰਨਵਾਦ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/ikkis-review-karan-johar-impressed-by-sriram-raghavans-film/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *