ਸੈਲਫੀ ਦਾ ਚੱਕਰ ਬਣਿਆ ਜਾਨ ਦਾ ਦੁਸ਼ਮਣ, ਟਰੇਨ ਦੀ ਲਪੇਟ ‘ਚ ਆਏ 4 ਨੌਜਵਾਨ

ਨਵੀਂ ਦਿੱਲੀ- ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਵਿਚ ਮੰਗਲਵਾਰ ਸ਼ਾਮ ਸੈਲਫੀ ਲੈਣ ਦੇ ਚੱਕਰ ਵਿਚ ਟਰੇਨ ਦੀ ਲਪੇਟ ਵਿਚ ਆਉਣ ਕਾਰਨ 4 ਨੌਜਵਾਨਾਂ ਦੀ ਦਰਦਨਾਕ ਮੌਤ…

ਨਵੀਂ ਦਿੱਲੀ- ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਵਿਚ ਮੰਗਲਵਾਰ ਸ਼ਾਮ ਸੈਲਫੀ ਲੈਣ ਦੇ ਚੱਕਰ ਵਿਚ ਟਰੇਨ ਦੀ ਲਪੇਟ ਵਿਚ ਆਉਣ ਕਾਰਨ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਮੌਕੇ ਉੱਤੇ ਪਹੁੰਚੀ ਜੀਆਰਪੀ ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਵਿਚ ਲੱਗੀ ਹੈਈ ਹੈ। ਇਹ ਹਾਦਸਾ ਬਸਈ ਧਨਕੋਟ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ ਹੈ।

Also Read: ਕੇਵਿਨ ਪੀਟਰਸਨ ਦਾ ਗੁਆਚਾ ਪੈਨ ਕਾਰਡ, PM ਮੋਦੀ ਨੂੰ ਟੈਗ ਕਰ ਮਦਦ ਮੰਗੀ

ਜਾਣਕਾਰੀ ਮੁਤਾਬਕ ਗੁਰੂਗ੍ਰਾਮ ਰੇਲਵੇ ਸਟੇਸ਼ਨ ਤੋਂ ਜਨ ਸ਼ਤਾਬਦੀ ਐਕਸਪ੍ਰੈੱਸ ਸ਼ਾਮ 4:48 ਵਜੇ ਰਵਾਨਾ ਹੋਈ ਸੀ। ਜਦੋਂ ਟਰੇਨ ਬਸਈ ਧਨਕੋਟ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਰੇਲਵੇ ਟਰੈਕ ਉੱਤੇ ਸੈਲਫੀ ਲੈ ਰਹੇ 4 ਨੌਜਵਾਨ ਉਸ ਦੀ ਚਪੇਟ ਵਿਚ ਆ ਗਏ। ਚਾਰੇ ਦੋਸਤ ਮੋਬਾਇਲ ਕੈਮਰੇ ਨਾਲ ਫੋਟੋਗ੍ਰਾਫੀ ਕਰਨ ਵਿਚ ਇੰਨੇ ਰੁੱਝੇ ਹੋਏ ਸਨ ਕਿ ਟਰੇਨ ਆਉਣ ਦਾ ਪਤਾ ਹੀ ਨਹੀਂ ਲੱਗਿਆ। ਹਾਦਸੇ ਦੌਰਾਨ ਚਾਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜੀਆਰਪੀ ਥਾਣੇ ਤੋਂ ਪੁਲਿਸ ਟੀਮ ਮੌਕੇ ਉੱਤੇ ਪਹੁੰਚ ਗਈ ਤੇ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ।

Also Read: ਵੈਲੇਨਟਾਈਨ ਡੇਅ ਤੋਂ ਪਹਿਲਾਂ ਮੁੰਡੇ ਨੇ ਕੁੜੀ ਨਾਲ ਕੀਤਾ ਅਜਿਹਾ ਕੰਮ, ਪਲਾਂ ‘ਚ ਜਿੱਤਿਆ ਲੋਕਾਂ ਦਾ ਦਿਲ

ਹਾਲ ਹੀ ਵਿਚ ਮੱਧ ਪ੍ਰਦੇਸ਼ ਦੇ ਬੈਤੂਲ ਵਿਚ ਵੀ ਰੇਲਵੇ ਬ੍ਰਿਜ ਉੱਤੇ ਫੋਟੋ ਸ਼ੂਟ ਕਰਾਉਣ ਤੇ ਸੈਲਫੀ ਲੈਣ ਦੀ ਕੀਮਤ ਦੋ ਲੋਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਇਕ ਨੌਜਵਾਨ ਫੋਟੋਗ੍ਰਾਫਰ ਸੀ ਜਦਕਿ ਦੂਜਾ ਨੌਜਵਾਨ ਖੇਤੀ ਕਰਦਾ ਸੀ। ਦੋਵਾਂ ਦੀਆਂ ਲਾਸ਼ਾਂ ਸ਼ਾਹਪੁਰ ਵਿਚ ਰੇਲਵੇ ਸਟੇਸ਼ਨ ਦੇ ਕੋਲ ਬਹੁਤ ਖਰਾਬ ਹਾਲਤ ਵਿਚ ਮਿਲੀਆਂ ਸਨ।

Leave a Reply

Your email address will not be published. Required fields are marked *