ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ‘ਚ ਜਲਿਆਂਵਾਲਾ ਸਮਾਰਕ ਬਿਲ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਹੈ ਉ੍ੱਥੇ ਹੀ ਕਾਂਗਰਸ ਦੇ ਸਾਂਸਦਾਂ ਨੇ ਸਦਨ ਚੋਣ ਵਾਕਆਊਟ ਕਰ ਦਿੱਤਾ। ਉੱਥੇ ਹੀ ਇਸ ਬਿਲ ਦੇ ਪਾਸ ਹੋਣ ਬਾਅਦ ਸੂਬੇ ‘ਚ ਕਾਂਗਰਸੀਆਂ ਦਾ ਗੁੱਸਾ ਫੁੱਟਿਆ ਹੈ।
ਇਸ ਮਾਮਲੇ ਤੇ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਵੱਲੋਂ ਜਲਿਆਂਵਾਲਾ ਬਾਗ ਦੇ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੀ ਹੈ। ਕਾਂਗਰਸ ਦਾ ਨਾਮ ਹਟਾਉਣਾ ਉਹਨਾਂ ਦੀ ਸਾਜਿਸ਼ ਹੈ।

