ਜਲੰਧਰ (ਇਂਟ.)- ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਗੁਰਦਾਸ ਮਾਨ ਦੀ ਅਗ੍ਰਿਮ ਜ਼ਮਾਨਤ ਪਟੀਸ਼ਨ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਉਥੇ ਹੀ ਸਿੱਖ ਸੰਗਠਨ ਗੁਰਦਾਸ ਮਾਨ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਬੁੱਧਵਾਰ ਨੂੰ ਕੋਰਟ ਵਿਚ ਸੁਣਵਾਈ ਹੋਣੀ ਸੀ ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਕੋਰਟ ਕੰਪਲੈਕਸ ਅਤੇ ਨੇੜਲੇ ਰਸਤਿਆਂ ‘ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਸੀ। ਏ.ਸੀ.ਪੀ. ਬਲਵਿੰਦਰ ਇਕਬਾਲ ਕਾਹਲੋ ਦੀ ਅਗਵਾਈ ਵਿਚ 2 ਥਾਣਿਆਂ ਦੀ ਪੁਲਿਸ ਨੂੰ ਕੋਰਟ ਕੰਪਲੈਕਸ ਅਤੇ ਨੇੜਲੇ ਰਸਤਿਆਂ ‘ਤੇ ਤਾਇਨਾਲ ਕੀਤਾ ਗਿਆ ਹੈ। ਬੀਤੇ ਮੰਗਲਵਾਰ ਨੂੰ ਗੁਰਦਾਸ ਮਾਨ ਅਤੇ ਸਿੱਖ ਸੰਗਠਨਾਂ ਦੇ ਵਕੀਲਾਂ ਵਿਚਾਲੇ ਅਗ੍ਰਿਮ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਤੋਂ ਬਾਅਦ ਕੋਰਟ ਨੇ ਬੁੱਦਵਾਰ ਨੂੰ ਤਰੀਕ ਦੇ ਦਿੱਤੀ ਸੀ।
7.0 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਮੈਕਸੀਕੋ, ਕਾਫੀ ਦੇਰ ਤੱਕ ਹਿੱਲਦੀਆਂ ਰਹੀਆਂ ਇਮਾਰਤਾਂ
ਦਰਅਸਲ ਬੀਤੀ 20 ਅਗਸਤ ਨੂੰ ਜਲੰਧਰ ਦੇ ਨਕੋਦਰ ਵਿਚ ਡੇਰਾ ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਮੇਲੇ ਦੌਰਾਨ ਗੁਰਦਾਸ ਮਾਨ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਜੀ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸ ਦਿੱਤਾ ਸੀ ਜਿਸ ਨੂੰ ਲੈ ਕੇ ਸਿੱਖ ਸੰਗਠਨਾਂ ਵਿਚ ਖਾਸੀ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰ ਕੇ ਅਗਿਆਨਤਾ ਵਸ਼ ਟਿੱਪਣੀ ਕਰਨ ਦੀ ਗੱਲ ਕਹੀ ਸੀ ਅਤੇ ਹੱਥ ਜੋੜ ਕੇ ਅਤੇ ਕੰਨ ਫੜ ਕੇ ਮੁਆਫੀ ਮੰਗ ਲਈ ਸੀ। ਉਥੇ ਹੀ ਗੁਰਦਾਸ ਮਾਨ ‘ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਸੰਗਠਨਾਂ ਨੇ ਰਾਮਾਮੰਡੀ ਨੇ ਰਾਮਾਮੰਡੀ ਨੇੜੇ ਹਾਈਵੇ ਵੀ ਜਾਮ ਕਰ ਦਿੱਤਾ ਸੀ।
ਮਾਮਲੇ ਨੂੰ ਲੈ ਕੇ ਗੁਰਦਾਸ ਮਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਕੇਸ ਦਰਜ ਕਰਵਾਉਣ ਵਾਲੇ ਸਿੱਖ ਨੇਤਾ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਇਸ ਮਾਮਲੇ ਵਿਚ ਸੈਸ਼ਨ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ ਜਿਸ ਤੋਂ ਬਾਅਦ ਲੋੜ ਪਈ ਤਾਂ ਉਹ ਮਾਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਜਾਣਗੇ। ਬੁੱਧਵਾਰ ਨੂੰ ਆਉਣ ਵਾਲੇ ਫੈਸਲੇ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨਗੇ।




