ਪਿੰਡ ਤਲਵੰਡੀ ’ਚ ASI ਦੀ ਗੁੰਡਾਗਰਦੀ, ਘਰ ’ਚ ਵੜ ਮਾਂ- ਧੀ ਨਾਲ ਕੁੱਟਮਾਰ ਕੀਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ‘ਚ ਪੁਲਸ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤਰਨਤਾਨ ਦੇ ਪਿੰਡ ਤਲਵੰਡੀ ‘ਚ ਪਰਿਵਾਰ ਨਾਲ ਘਰ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ‘ਚ ਪੁਲਸ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤਰਨਤਾਨ ਦੇ ਪਿੰਡ ਤਲਵੰਡੀ ‘ਚ ਪਰਿਵਾਰ ਨਾਲ ਘਰ ‘ਚ ਵੜ ਕੇ ਕੁੱਟਮਾਰ ਕੀਤੀ ਗਈ ਹੈ, ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। ਵੀਡੀਓ ‘ਚ ਪੁਲਸ ਘਰ ‘ਚ ਵੜ ਕੇ ਨਾਬਾਲਗ ਕੁੜੀ ਨਾਲ ਕੁੱਟਮਾਰ ਤੇ ਜ਼ਬਰੀ ਥਾਣੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਸਾਰੀ ਘਟਨਾ ਲਈ ਘਰਿਆਲਾ ਪੁਲਿਸ ਚੌਕੀ ਇੰਚਾਰਜ ਲਖਵਿੰਦਰ ਸਿੰਘ ‘ਤੇ ਇਲਜ਼ਾਮ ਲੱਗੇ ਹਨ, ਜੋ ਪੈਸੇ ਦੇ ਲੈਣ–ਦੇਣ ਦੇ ਮਾਮਲੇ ‘ਚ ਦਲਿਤ ਗੁਰਬਾਜ ਸਿੰਘ ਦੇ ਘਰ ਮਹਿਲਾ ਸਿਪਾਈ ਤੋਂ ਬਿਨਾਂ ਮਹਿਲਾ ਘਰ ‘ਚ ਆਇਆ। ਇਸ ਦੌਰਾਨ ਜਦੋਂ ਗੁਰਬਾਜ ਸਿੰਘ ਦੀ 17 ਸਾਲ ਦੀ ਲੜਕੀ ਮੋਬਾਇਲ ‘ਤੇ ਪੁਲਸ ਦੀ ਵੀਡੀਓ ਬਣਾਉਣ ਲੱਗੀ ਤਾਂ ਪੁਲਸ ਵਾਲੇ ਉਸ ਨੂੰ ਕਮਰੇ ‘ਚੋਂ ਚੁੱਕ ਕੇ ਬਾਹਰ ਲੈ ਗਏ, ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ |

 Watch Video 

Leave a Reply

Your email address will not be published. Required fields are marked *