ਆਪਣੀ ਮੰਗਾਂ ਨੂੰ ਲੈ ਕੇ ਗੈਸਟ ਫੈਕਲਟੀ ਲੈਕਚਰਾਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਗਟ ਕੀਤਾ ਰੋਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਿਛਲੇ ਕੁਝ ਸਮੇਂ ਤੋਂ ਜਗ ਨੂੰ ਚਾਨਣ ਦੇਣ ਵਾਲਾ ਅਧਿਆਪਕ ਦਾ ਆਪਣਾ ਭੱਵਿਖ ਹਨੇਰੇ ‘ਛ ਡੁੱਬਦਾ ਜਾ ਰਿਹਾ ਹੈ, ਜਿਸ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਿਛਲੇ ਕੁਝ ਸਮੇਂ ਤੋਂ ਜਗ ਨੂੰ ਚਾਨਣ ਦੇਣ ਵਾਲਾ ਅਧਿਆਪਕ ਦਾ ਆਪਣਾ ਭੱਵਿਖ ਹਨੇਰੇ ‘ਛ ਡੁੱਬਦਾ ਜਾ ਰਿਹਾ ਹੈ, ਜਿਸ ਦਾ ਉਦਾਹਰਣ ਸਾਨੂੰ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਵਿਖੇ ਸਰਕਾਰੀ ਕਾਲਜ ‘ਚ ਦੇਖਣ ਨੂੰ ਮੀਲਿਆ, ਜਿੱਥੇ ਗੈਸਟ ਫੈਕਲਟੀ ਲੈਕਚਰਾਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਗ ਜਾਹਿਰ ਕੀਤਾ ਹੈ।

ਪੰਜਾਬ ਸਰਕਾਰ ਤੋਂ ਇਨ੍ਹਾਂ ਲੈਕਚਰਾਰਾਂ ਨੇ ਮੰਗ ਕੀਤੀ ਹੈ ਕਿ, ਉਨ੍ਹਾਂ ਨੂੰ  ਬਿਨਾਂ ਕਿਸੇ ਫਾਲਤੂ ਸ਼ਰਤ ਤੋਂ ਪੱਕਾ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚੇਤੇ ਕਰਾਉਂਣ ਦੀ ਕੋਸ਼ਿਸ਼ ਕੀਤੀ ਕਿ, ਉਹ ਆਪਣੀ ਸੇਵਾਵਾਂ ਪਿਛਲੇ ਕਾਫੀ ਅਰਸੇ ਤੋਂ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਪਰ ਪੁਣ ਲੱਗਦਾ ਹੈ ਕਿ, ਉਨ੍ਹਾਂ ਦਾ ਆਪ ਦਾ ਭੱਵਿਖ ਹਨੇਰੇ ਥੱਲੇ ਰੁਲਦਾ ਜਾ ਰਿਹਾ ਹੈ।

 ਜਾਣਕਾਰੀ ਦਿੰਦਿਆਂ ਲੈਕਚਰਾਰਾਂ ਨੇ ਕਿਹਾ ਕਿ, ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਹੇ ਹਨ ਪਰ ਹੁਣ ਪੰਜਾਬ ਸਰਕਾਰ ਨੇ ਇਹ ਸ਼ਰਤ ਰੱਖੀ ਹੈ ਕਿ, ਲੈਕਚਰਾਰਾਂ ਦਾ PHD ਅਤੇ NET ਯੋਗਤਾ ਪ੍ਰਾਪਤ ਹੋਣਾਂ ਲਾਜ਼ਮੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ, ਸਰਕਾਰ ਦੇ ਇਸ ਫੈਸਲੇ ਨੇ ਉਨ੍ਹਾਂ ਦੀ ਰੋਜੀ-ਰੋਟੀ ਨੂੰ ਖਤਰੇ ‘ਚ ਪਾ ਦਿੱਤਾ ਹੈ।

 

 

Leave a Reply

Your email address will not be published. Required fields are marked *