ਯੂਥ ਅਕਾਲੀ ਦਲ ਦੇ ਆਗੂ ਉੱਤੇ ਹੋਇਆ ਜਾਨਲੇਵਾ ਹਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ ਰਾਤ ਜੰਡਿਆਲਾ ਵਿਚ ਯੂਥ ਅਕਾਲੀ ਦਲ ਦੇ ਆਗੂ ਮਨਿੰਦਰ ਪਾਲ ਸਿੰਘ ਉੱਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ ਰਾਤ ਜੰਡਿਆਲਾ ਵਿਚ ਯੂਥ ਅਕਾਲੀ ਦਲ ਦੇ ਆਗੂ ਮਨਿੰਦਰ ਪਾਲ ਸਿੰਘ ਉੱਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਉਹ ਬਾਲ-ਬਾਲ ਬੱਚ ਗਏ। ਹਮਲਾ ਹੋਣ ਦੀ ਸ਼ਿਕਾਇਤ ਮਨਿੰਦਰ ਨੇ ਪੁਲਿਸ ਨੂੰ ਦਿੱਤੀ ਹੈ ਜਿਸ ‘ਤੇ ਪੁਲਿਸ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।

ਜਾਣਕਾਰੀ ਅਨੁਸਾਰ ਬੀਤੇ ਵੀਰਵਾਰ ਨੂੰ ਰਾਤ 9 ਵਜੇ ਮਨਿੰਦਰਪਾਲ ਸਿੰਘ ਉਰਫ ਗਗਨ ਵਿਰਕ ਆਪਣੇ ਫਾਰਮ ਹਾਊਸ ਉੱਤੇ ਆਪਣੇ ਪਿਤਾ ਦੀ ਰੋਟੀ ਦੇ ਕੇ ਗੱਡੀ ਵਿਚ ਘਰ ਨੂੰ ਪਰਤ ਰਿਹਾ ਸੀ ਅਤੇ ਰਸਤੇ ਵਿਚ ਉਸ ਨੇ 15-20 ਵਿਅਕਤੀ ਵੇਖੇ। ਜਿਨ੍ਹਾਂ ਦੇ ਹੱਥਾਂ ਵਿਚ ਰਿਵਾਲਵਰ ਫੜਿਆ ਹੋਇਆ ਸੀ। ਖਤਰੇ ਨੂੰ ਪਹਿਲਾਂ ਹੀ ਭਾਂਪਦਿਆਂ ਮਨਿੰਦਰਪਾਲ ਨੇ ਗੱਡੀ ਭਜਾ ਲਈ ਅਤੇ ਉਦੋਂ ਹੀ ਉੱਥੇ ਮੌਜੂਦ ਵਿਅਕਤੀ ਵੀ ਗੱਡੀਆਂ ਵਿਚ ਉਸ ਦਾ ਪਿੱਛਾ ਕਰਨ ਲੱਗੇ। ਮਨਿੰਦਰਪਾਲ ਜਦੋਂ ਗੁਰਦੁਆਰਾ ਬਾਬਾ ਹੰਦਾਲ ਜੀ ਨੂੰ ਜਾਣ ਵਾਲੇ ਰਸਤੇ ਤੇ ਪਹੁੰਚਿਆਂ ਤਾ ਹਮਲਾਵਰਾਂ ਨੇ ਉਸ ਦੀ ਗੱਡੀ ਉੱਤੇ ਪੰਜ ਤੋਂ ਸੱਤ ਰਾਊਂਡ ਫਾਇਰ ਕੀਤੇ ਜੋ ਕਿ ਉਸ ਦੀ ਗੱਡੀ ਉੱਤੇ ਲੱਗੇ ਮਨਿੰਦਰ ਨੇ ਗੱਡੀ ਨਾ ਰੋਕੀ ਅਤੇ ਫੋਨ ਕਰ ਘਰਵਾਲਿਆਂ ਨੂੰ ਪਹਿਲਾਂ ਹੀ ਗੇਟ ਖੋਲ੍ਹਣ ਲਈ ਕਹਿ ਦਿੱਤਾ ਅਤੇ ਘਰ ਪਹੁੰਚਣ ਉੱਤੇ ਸ਼ੋਰ ਮਚਾਇਆ ਜਿਸ ਤੋਂ ਬਾਅਦ ਮਹੱਲਾ ਵਾਸੀ ਅਤੇ ਪੂਰੇ ਪਰਿਵਾਰਕ ਮੈਂਬਰ ਬਾਹਰ ਆ ਗਏ ਜਿਸ ਨੂੰ ਵੇਖ ਹਮਲਾਵਰ ਉੱਥੋਂ ਫਰਾਰ ਹੋ ਗਏ।

ਵੱਡੀ ਗੱਲ ਇਹ ਰਹੀ ਹੈ ਕਿ ਮਨਿੰਦਰ ਨੂੰ ਦੀ ਜਾਨ ਬਾਲ-ਬਾਲ ਬੱਚ ਗਈ। ਇਸ ਪੂਰੇ ਮਾਮਲੇ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਦਿੱਤੀ ਹੈ ਅਤੇ ਹਮਲਾਵਾਰਾਂ ਨੂੰ ਫੜਨ ਦੀ ਮੰਗ ਕੀਤੀ ਹੈ ਜਿਸ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਮਲੇ ਦਾ ਅਜੇ ਤੱਕ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ ਹੈ।

 

Leave a Reply

Your email address will not be published. Required fields are marked *