ਅੰਮ੍ਰਿਤਸਰ ‘ਚ ਵਿਆਹ ਤੋਂ ਇਕ ਦਿਨ ਪਹਿਲਾ ਪੁਲਿਸ ਨੇ ਚੁੱਕਿਆ ਲਾੜਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਆਹ ਵਾਲੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ। ਇਕ ਦਿਨ ਬਾਅਦ ਵਿਆਹੇ ਜਾਣ ਵਾਲੇ ਲਾੜੇ ਦੀ ਵੀ ਖੁਸ਼ੀ ਦਾ ਕੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਆਹ ਵਾਲੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ। ਇਕ ਦਿਨ ਬਾਅਦ ਵਿਆਹੇ ਜਾਣ ਵਾਲੇ ਲਾੜੇ ਦੀ ਵੀ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਹੁੰਦਾ ਹੈ। ਵਿਆਹ ਵਾਲੇ ਘਰ ਵਿੱਚ ਉਸ ਵੇਲੇ ਰੰਗ ਵਿੱਚ ਭੰਗ ਪੈ ਜਾਂਦਾ ਹੈ ਜਦੋ ਲਾੜੇ ਦੇ ਗਲ੍ਹ ਵਿਆਹ ਵਾਲਾ ਹਾਰ ਪੈਣ ਦੀ ਥਾਂ ਤੇ ਪੁਲਿਸ ਗ੍ਰਿਫਤ ਕਰਕੇ ਲੈ ਜਾਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਆਹ ਤੋਂ ਇਕ ਦਿਨ ਪਹਿਲਾ ਹੀ ਲਾੜੇ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ।

arrested

ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਕਾਫੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਜਿਸ ਕਾਰਨ  ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਪੁਲਿਸ ਨੇ ਚੋਰ ਗਿਰੋਹ ਦੇ ਮੈਂਬਰ ਕੋਲੋ ਕਈ ਮੋਬਾਇਲ, ਦੋ ਪਹਿਆ ਵਾਹਨ ਅਤੇ ਲੈਪਟਾਪ ਵੀ ਬਰਾਮਦ ਕੀਤੇ ਹਨ। ਉੱਥੇ ਹੀ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਲਾੜੇ ਦਾ ਵਿਆਹ ਹੁਸ਼ਿਆਰਪੁਰ ਦੀ ਇਕ ਲੜਕੀ ਦੇ ਨਾਲ ਹੋਣ ਵਾਲਾ ਸੀ ਫਿਲਹਾਲ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *