ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

ਅੰਮ੍ਰਿਤਸਰ : ਵਿਸਾਖੀ ਮੌਕੇ ਪਾਕਿਸਤਾਨ (Pakistan) ਜਾਣ ਵਾਲੀਆਂ ਸੰਗਤਾ ਦੇ ਜੱਥੇ ਦੀ ਸਹੂਲਤ ਲਈ ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆ ਵੱਲੋਂ ਸੰਗਤਾ ਕੋਲੋਂ 31 ਦਸੰਬਰ…

ਅੰਮ੍ਰਿਤਸਰ : ਵਿਸਾਖੀ ਮੌਕੇ ਪਾਕਿਸਤਾਨ (Pakistan) ਜਾਣ ਵਾਲੀਆਂ ਸੰਗਤਾ ਦੇ ਜੱਥੇ ਦੀ ਸਹੂਲਤ ਲਈ ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆ ਵੱਲੋਂ ਸੰਗਤਾ ਕੋਲੋਂ 31 ਦਸੰਬਰ ਤਕ ਪਾਸਪੋਰਟ ਮੰਗੇ ਗਏ ਹਨ।ਇਸ ਸੰਬਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਮੁੱਖ ਸਕਤਰ ਸੁਖਦੇਵ ਸਿੰਘ ਭੂਰਾ (Sukhdev Singh Bhura) ਨੇ ਦਸਿਆ ਕਿ ਸਾਲ ਵਿਚ 4 ਜੱਥੇਆਂ  ਨੂੰ ਦੋਵੇ ਦੇਸ਼ਾ ਦੀ ਸਹਿਮਤੀ ਨਾਲ ਮੰਜੂਰੀ ਮਿਲਦੀ ਹੈ ।ਜਿਸ ਵਿਚ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਾਕਿਸਤਾਨ ਜਾ ਕੇ ਗੁਰੂਧਾਮਾ ਦੇ ਦਰਸ਼ਣ ਦੀਦਾਰ ਕਰਦੇ ਹਨ।

Also Read : ਕਿਸਾਨ ਨੇਤਾ ਚੋਣ ਮੈਦਾਨ ‘ਚ ਨਿੱਤਰਣ ਨੂੰ ਤਿਆਰ, 117 ਸੀਟਾਂ ‘ਚ ਲੜਣਗੇ ਚੋਣਾਂ

ਜਿਸਦੇ ਚਲਦੇ ਇਸ ਸਾਲ ਵੀ ਅਸੀ ਸੰਗਤਾ ਦੇ ਪਾਸਪੋਰਟ ਦਸੰਬਰ 31 ਤਕ ਮੰਗੇ ਹਨ ਤਾਂ ਜੋ ਪਾਕਿਸਤਾਨ ਸਰਕਾਰ ਨੂੰ ਭੇਜ ਕੇ ਵੀਜਾ ਦਵਾਇਆ ਜਾ ਸਕੇ ਅਤੇ ਸਮਾਂ  ਰਹਿੰਦਿਆਂ ਉਨ੍ਹਾਂ ਦੀ ਯਾਤਰਾ ਕਨਫਰਮ ਹੋ ਸਕੇ ਇਸ ਤੋਂ ਇਲਾਵਾ 3000 ਦੇ ਕਰੀਬ ਵੀਜੇ ਪਾਕਿਸਤਾਨ ਸਰਕਾਰ ਵਲੋਂ ਭੇਜੇ ਜਾਂਦੇ ਹਨ ਜਿੰਨ੍ਹਾਂ ਵਿਚੋਂ ਸ੍ਰੋਮਣੀ ਕਮੇਟੀ ਦੇ 1800 ਅਤੇ ਬਾਕੀ ਸਟੇਟਾਂ ਦੇ 1200 ਦੇ ਕਰੀਬ ਵੀਜੇ ਲਗਾਏ ਜਾਦੇ ਹਨ।

Leave a Reply

Your email address will not be published. Required fields are marked *