ਸਰਕਾਰੀ ਸਕੂਲਾਂ ਦੇ ਜਵਾਕਾਂ ਦੇ ਬਣਨਗੇ ਰਿਪੋਰਟ ਕਾਰਡ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ‘ਚ ਹੁਣ ਬੱਚਿਆਂ ਦੇ ਸਰਵ-ਪੱਖੀ  ਵਿਕਾਸ ‘ਤੇ ਨਜ਼ਰ ਰੱਖਣ ਲਈ ਸਿੱਖਿਆ ਵਿਭਾਗ ਵਲੋਂ ਬੱਚਿਆਂ ਦੇ ਤਿਮਾਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ‘ਚ ਹੁਣ ਬੱਚਿਆਂ ਦੇ ਸਰਵ-ਪੱਖੀ  ਵਿਕਾਸ ‘ਤੇ ਨਜ਼ਰ ਰੱਖਣ ਲਈ ਸਿੱਖਿਆ ਵਿਭਾਗ ਵਲੋਂ ਬੱਚਿਆਂ ਦੇ ਤਿਮਾਹੀ ਰਿਪੋਰਟ ਕਾਰਡ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਦੇ ਸਰੀਰਕ ਵਿਕਾਸ ਦੇ ਮੱਦੇਨਜ਼ਰ ਉਨ੍ਹਾਂ ‘ਤੇ ਖਾਸ ਤੌਰ ‘ਤੇ ਧਿਆਨ ਦਿੱਤਾ ਜਾਵੇਗਾ। ਇਸ ਨਾਲ ਬੱਚਿਆਂ ਦੀਆਂ ਖੇਡਾਂ ਦੀ ਚੋਣ ਦਾ ਵੀ ਧਿਆਨ ਰੱਖਿਆ ਜਾ ਸਕੇਗਾ ਅਤੇ ਮਾਪਿਆਂ ਨੂੰ ਵੀ ਬੱਚਿਆਂ ਦੇ ਸਕੂਲ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ  ਜਾਣਕਾਰੀ ਰਿਪੋਰਟ ਕਾਰਡ ਦੇ ਜ਼ਰੀਏ ਮਿਲ ਸਕੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੇਟ ਕਾਉਂਸਲ ਆਫ਼ ਐਜੁਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਬੋਰਡ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ, ਇਸ ਸੰਬੰਧੀ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਤਹਿਤ ਸਕੂਲਾਂ ਨੂੰ ਰਿਪੋਰਟ ਕਾਰਡ ਭੇਜ ਦਿੱਤੇ ਗਏ ਹਨ ਅਤੇ ਆਉਂਦੇ ਦਿਨਾਂ ਤੱਕ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲ ਇਸ ਤਹਿਤ ਬੱਚਿਆਂ ਦਾ ਰਿਪੋਰਟ ਕਾਰਡ ਤਿਆਰ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਸਰਕਾਰੀ ਸਕੂਲਾਂ ‘ਚ ਗਤੀਵਿਧੀਆਂ ਦਾ ਮੁਲਾਂਕਣ ਬੱਚਿਆਂ ਦੀ ਖੇਡ ਜਿਵੇਂ ਕਿ, ਰੱਸੀ ਟੱਪਣਾ ਖੋ-ਖੋ ਆਦਿ ਦੇ ਅਧਾਰ ‘ਤੇ ਹੋਵੇਗਾ, ਜਦਕਿ ਮੁਲਾਂਕਣ ‘ਚ ਬੱਚਿਆਂ ਨੂੰ ਇੱਕ-ਦੂਜੇ ਨਾਲ ਜਾਣ-ਪਛਾਣ, ਰਵੱਈਆ ਆਦਿ ‘ਤੇ ਆਧਾਰਿਤ ਹੋਵੇਗਾ। ਇਸ ਤੋਂ ਇਲਾਵਾ ਅਧਿਆਪਕਾਂ ਨਾਲ ਬਿਨਾਂ ਡਰੇ ਗੱਲ ਕਰਨਾ ਅਤੇ ਰਹਿਣ-ਸਹਿਣ ਦਾ ਢੰਗ ਵੀ ਇਸੇ ਮੁਲਾਂਕਣ ਦਾ ਹਿੱਸਾ ਗਿਣਿਆ ਜਾਵੇਗਾ।

 

ਦੱਸ ਦਈਏ ਕਿ, ਇਹ ਰਿਪੋਰਟ ਕਾਰਡ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਜਾਰੀ ਕੀਤੇ ਗਏ ਹਨ। ਇਨ੍ਹਾ ਦਾ ਸਿੱਧਾ ਮਕਸਦ ਬੋਰਡ ਦੁਆਰਾ ਬੱਚਿਆਂ ਦੇ ਵਿਕਾਸ ਅਤੇ ਸਿੱਖਿਆਂ ‘ਤੇ ਨਜ਼ਰ ਰੱਖਣਾ ਹੈ। ਇਸ ਜ਼ਰੀਏ ਬੋਰਡ ਬੱਚਿਆਂ ਦੇ ਸਰਵ-ਪੱਖੀ ਵਿਕਾਸ ‘ਤੇ ਨਜ਼ਰ ਰੱਖ ਸਕੇਗਾ।

 

Leave a Reply

Your email address will not be published. Required fields are marked *