ਲੁਧਿਆਣਾ : ਲੁਧਿਆਣਾ ਵਿਚ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਥੇ ਬਾੜੇਵਾਲ ਸਥਿਤ ਮਤਰੇਏ ਪਿਓ ਨੇ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।
ਪੜੋ ਹੋਰ ਖਬਰਾਂ: ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ, GDP ’ਚ 9.5% ਵਾਧਾ ਦਰ ਦਾ ਅਨੁਮਾਨ
ਮਿਲੀ ਜਾਣਕਾਰੀ ਮੁਕਾਬਕ ਬੱਚੀ ਦੇ ਰੌਲਾ ਪਾਉਣ ਦੀ ਆਵਾਜ਼ ਵਿਹੜੇ ਦੇ ਲੋਕਾਂ ਨੇ ਸੁਣੀ ਤਾਂ ਉਹ ਕਮਰੇ ਵਿਚ ਗਏ। ਜਿੱਥੇ ਲੋਕਾਂ ਨੂੰ ਦੇਖ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਅੰਦਰ ਬੱਚੀ ਬੁਰੀ ਹਾਲਤ ਵਿਚ ਪਈ ਰੋ ਰਹੀ ਸੀ। ਲੋਕਾਂ ਨੇ ਮੁਲਜ਼ਮ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਆਉਣ ’ਤੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਥਾਣਾ ਸਰਾਭਾ ਨਗਰ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੜੋ ਹੋਰ ਖਬਰਾਂ: ਭਾਰਤ ਨੂੰ ਜਲਦੀ ਮਿਲ ਸਕਦੀ ਹੈ ਸਿੰਗਲ ਡੋਜ਼ ਕੋਰੋਨਾ ਵੈਕਸੀਨ, ਜਾਨਸਨ ਐਂਡ ਜਾਨਸਨ ਨੇ ਕੀਤਾ ਅਪਲਾਈ
ਇੰਸ. ਪਰਮਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਦੇਰ ਸ਼ਾਮ ਦਾ ਹੈ। ਬਾੜੇਵਾਲ ਇਕ ਵੇਹੜੇ ਵਿਚ ਰਹਿਣ ਵਾਲੀ ਔਰਤ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਲਈ ਉਸ ਨੇ ਰਜਨੀਸ਼ ਸਾਹਨੀ ਨਾਲ ਦੂਜਾ ਵਿਆਹ ਕਰਵਾ ਲਿਆ ਸੀ। ਮਹਿਲਾ ਖੁਦ ਕੰਮ ’ਤੇ ਜਾਂਦੀ ਹੈ ਜਦਕਿ ਉਸ ਦੇ ਦੋ ਬੱਚੇ ਕਮਰੇ ਵਿਚ ਰਹਿੰਦੇ ਹਨ। ਵੀਰਵਾਰ ਦੀ ਸ਼ਾਮ ਨੂੰ ਬੱਚੀ ਬਾਹਰ ਖੇਡ ਰਹੀ ਸੀ। ਮਤਰੇਏ ਪਿਤਾ ਰਜਨੀਸ਼ ਉਸ ਨੂੰ ਕਮਰੇ ਵਿਚ ਲੈ ਆਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਫੜ ਲਿਆ ਗਿਆ ਹੈ ਅਤੇ ਬੱਚੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।



