ਗੁਰਦੁਆਰਾ ਮੱਥਾ ਟੇਕ ਕੇ ਵਾਪਸ ਘਰ ਜਾ ਰਹੀ ਬੱਚੀ ਨੂੰ ਟਰੈਕਟਰ ਨੇ ਕੁਚਲਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾਬੱਸੀ ਦੇ ਨੇੜੇ ਪੈਂਦੇ ਪਿੰਡ ਕਾਰਕੋਰ ਵਿਖੇ ਟਰੈਕਟਰ ਟਰਾਲੀ ਹੇਠਾਂ ਇੱਕ ਬੱਚੀ ਦੇ ਆਉਣ ਕਾਰਨ ਉਸਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾਬੱਸੀ ਦੇ ਨੇੜੇ ਪੈਂਦੇ ਪਿੰਡ ਕਾਰਕੋਰ ਵਿਖੇ ਟਰੈਕਟਰ ਟਰਾਲੀ ਹੇਠਾਂ ਇੱਕ ਬੱਚੀ ਦੇ ਆਉਣ ਕਾਰਨ ਉਸਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਤਿੰਨ ਸਾਲਾਂ ਬੱਚੀ ਗੁਰਦੁਆਰੇ‘ਚੋਂ ਮੱਥਾ ਟੇਕ ਕੇ ਆਪਣੇ ਘਰ ਵਾਪਸ ਜਾ ਰਹੀ ਸੀ ਕਿ ਅਚਾਨਕ ਹੀ ਇਕ ਟਰੈਕਟਰ ਨੇ ਉਸਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।

child

ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਚਾਲਕ ਟਰਾਲੀ ਨੂੰ ਮੋੜ ਰਿਹਾ ਸੀ ਕਿ ਅਚਾਨਕ ਹੀ ਉਸਦੀ ਟਰੈਕਟਰ ਦੇ ਟਾਇਰ ਥੱਲੇ ਬੱਚੀ ਦਾ ਸਿਰ ਆ ਗਿਆ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਉਕਤ ਦੋਸ਼ੀ ਨੂੰ ਹਿਰਾਸਤ ਚ ਲੈਂਦੇ ਹੋਏ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *