‘ਜੀ-23’ ਦੀ ਮੀਟਿੰਗ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦੀ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ

ਨਵੀਂ ਦਿੱਲੀ : ਕਾਂਗਰਸ ਦੇ ‘ਜੀ-23’ ਗਰੁੱਪ (Congress ‘G-23’ group) ਦੇ ਨੇਤਾਵਾਂ ਵਲੋਂ ਸਮੂਹਿਕ ਅਤੇ ਸਮਾਵੇਸ਼ੀ ਅਗਵਾਈ ਦੀ ਮੰਗ ਕੀਤੇ ਜਾਣ ਤੋਂ 2 ਦਿਨ ਬਾਅਦ…

ਨਵੀਂ ਦਿੱਲੀ : ਕਾਂਗਰਸ ਦੇ ‘ਜੀ-23’ ਗਰੁੱਪ (Congress ‘G-23’ group) ਦੇ ਨੇਤਾਵਾਂ ਵਲੋਂ ਸਮੂਹਿਕ ਅਤੇ ਸਮਾਵੇਸ਼ੀ ਅਗਵਾਈ ਦੀ ਮੰਗ ਕੀਤੇ ਜਾਣ ਤੋਂ 2 ਦਿਨ ਬਾਅਦ ਸ਼ੁੱਕਰਵਾਰ ਨੂੰ ਇਸ ਸਮੂਹ ਦੇ ਇਕ ਮੁੱਖ ਮੈਂਬਰ ਗੁਲਾਮ ਨਬੀ ਆਜ਼ਾਦ (Chief Member Ghulam Nabi Azad) ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Party President Sonia Gandhi) ਨਾਲ ਮੁਲਾਕਾਤ ਕੀਤੀ। ਆਜ਼ਾਦ ਨੇ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ (10 Janpath) ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਉਨ੍ਹਾਂ ਨੇ ਜੀ 23 ਸਮੂਹ ਦੇ ਪੱਖ ਨੂੰ ਉਨ੍ਹਾਂ ਸਾਹਮਣੇ ਰੱਖਿਆ ਹੈ। ਸੋਨੀਆ ਨਾਲ ਮੁਲਾਕਾਤ ਤੋਂ ਪਹਿਲਾਂ ਆਜ਼ਾਦ ਨੇ ਕਾਂਗਰਸ ਦੇ ਸੀਨੀਅਰ ਨੇਤਾ (Senior Congress leader) ਕਰਣ ਸਿਂਘ ਦੀ ਰਿਹਾਇਸ਼ ‘ਤੇ ਜਾ ਕੇ ਉਨ੍ਹਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। Also Read : ਸਟੇਨਗਨ ਸਾਫ ਕਰਦਿਆਂ ਭਾਜਪਾ ਨੇਤਾ ਦੇ ਗੰਨਮੈਨ ਤੋਂ ਚੱਲੀ ਗੋਲੀ, ਹੋਈ ਮੌਤ 

G-23 leader Ghulam Nabi Azad met Sonia Gandhi, says meeting was good | सोनिया  गांधी से मिले G-23 के नेता गुलाम नबी आजाद, कहा- अच्छी रही मुलाकात - India  TV Hindi News
ਇਸ ਦੌਰਾਨ ਹੁਣ ਜੀ-23 ਆਗੂਆਂ ਚੋਂ ਇੱਕ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਕਾਫੀ ਸਮੇਂ ਤੱਕ ਕਈ ਮੁੱਦਿਆਂ ‘ਤੇ ਚਰਚਾ ਹੁੰਦੀ ਰਹੀ। ਇਸ ਮੁਲਾਕਾਤ ਤੋਂ ਬਾਅਦ ਆਜ਼ਾਦ ਨੇ ਕਿਹਾ ਕਿ ਸੋਨੀਆ ਜੀ ਨੂੰ ਕਈ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਰੁਟੀਨ ਮੀਟਿੰਗ ਹੈ, ਮੀਡੀਆ ਲਈ ਖ਼ਬਰ ਹੋ ਸਕਦੀ ਹੈ, ਪਰ ਅਸੀਂ ਪਾਰਟੀ ਪ੍ਰਧਾਨ ਨੂੰ ਮਿਲਦੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ।
ਦਰਅਸਲ, ਜੀ-23 ਦੇ ਆਗੂਆਂ ਨੇ ਚੋਣ ਨਤੀਜਿਆਂ ਨੂੰ ਲੈ ਕੇ ਮੀਟਿੰਗ ਬੁਲਾਈ ਸੀ, ਜਿਸ ਵਿੱਚ ਕੇਂਦਰੀ ਲੀਡਰਸ਼ਿਪ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਗਈਆਂ ਸੀ। ਇਸ ਤੋਂ ਬਾਅਦ ਦੱਸਿਆ ਗਿਆ ਕਿ ਗੁਲਾਮ ਨਬੀ ਆਜ਼ਾਦ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਜਿਸ ਵਿੱਚ ਉਨ੍ਹਾਂ ਸੋਨੀਆ ਨੂੰ ਇਸ ਮੀਟਿੰਗ ਦੀ ਜਾਣਕਾਰੀ ਅਤੇ ਆਗੂਆਂ ਦੇ ਇਤਰਾਜ਼ਾਂ ਤੋਂ ਜਾਣੂ ਕਰਵਾਉਣਾ ਸੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਨੀਆ ਗਾਂਧੀ ਖੁਦ ਨਾਰਾਜ਼ ਆਗੂਆਂ ਨਾਲ ਗੱਲਬਾਤ ਕਰਕੇ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Days after G23 huddle, Sonia Gandhi likely to meet Ghulam Nabi Azad today
16 ਮਾਰਚ ਦੀ ਦੇਰ ਸ਼ਾਮ ਨੂੰ ਰਾਤ ਦੇ ਖਾਣੇ ਦੇ ਬਹਾਨੇ ਗੁਲਾਮ ਨਬੀ ਆਜ਼ਾਦ ਦੇ ਘਰ ਮੀਟਿੰਗ ਬੁਲਾਈ ਗਈ। ਇਸ ਵਿੱਚ ਜੀ-23 ਗਰੁੱਪ ਦੇ 18 ਆਗੂਆਂ ਨੇ ਭਾਗ ਲਿਆ। ਬੈਠਕ ‘ਚ ਪਾਰਟੀ ਲੀਡਰਸ਼ਿਪ ‘ਤੇ ਸਿੱਧੇ ਸਵਾਲ ਚੁੱਕੇ ਗਏ। ਨਾਰਾਜ਼ ਆਗੂਆਂ ਨੇ ਕਿਹਾ ਕਿ ਕਾਂਗਰਸ ਦਾ ਮਜ਼ਬੂਤ ​​ਹੋਣਾ ਜ਼ਰੂਰੀ ਹੈ। ਇਹ ਵੀ ਸੁਝਾਅ ਦਿੱਤਾ ਗਿਆ ਕਿ 2024 ਦੀਆਂ ਚੋਣਾਂ ਲਈ ਕਾਂਗਰਸ ਨੂੰ ਹੋਰ ਪਾਰਟੀਆਂ ਨਾਲ ਗੱਲਬਾਤ ਕਰਨੀ ਪਵੇਗੀ। ਇਸ ਮੀਟਿੰਗ ਵਿੱਚ ਇਹ ਸਵਾਲ ਵੀ ਉਠਾਇਆ ਗਿਆ ਕਿ ਜਦੋਂ ਹਾਰੇ ਹੋਏ ਸੂਬਿਆਂ ਦੇ ਸੂਬਾ ਪ੍ਰਧਾਨਾਂ ਦੇ ਅਸਤੀਫ਼ੇ ਲਏ ਗਏ ਸੀ ਤਾਂ ਹਲਕਾ ਇੰਚਾਰਜਾਂ ਅਤੇ ਜਨਰਲ ਸਕੱਤਰਾਂ ਦੇ ਅਸਤੀਫ਼ੇ ਕਿਉਂ ਨਹੀਂ ਮੰਗੇ ਗਏ। ਯਾਨੀ ਪ੍ਰਿਅੰਕਾ ਗਾਂਧੀ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ। ਕਿਉਂਕਿ ਪ੍ਰਿਅੰਕਾ ਯੂਪੀ ਵਿੱਚ ਸਭ ਕੁਝ ਦੇਖ ਰਹੀ ਸੀ।

Leave a Reply

Your email address will not be published. Required fields are marked *