ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ।
ਦਸ ਦਈਏ ਕਿ ਸਰਕਾਰ ਨੇ ਰਸੋਈ ਗੈਸ ਨੂੰ ਮਹਿੰਗੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਗੈਰ ਸਬਸਿਡੀ ਵਾਲੀ ਕੁਕਿੰਗ ਗੈਸ ਚ ਸਾਢੇ ਪੰਦਰਾਂ ਰੁਪਏ ਵਾਧਾ ਹੋ ਗਿਆ ਹੈ।
ਇਹਨਾਂ ਹੀ ਨਹੀਂ ਸਰਕਾਰ ਨੇ ਸਬਸਿਡੀ ਵਾਲੇ ਗੈਸ ਸਿਲੰਡਰ ਨੂੰ ਵੀ ਮਹਿੰਗਾ ਕਰ ਦਿੱਤਾ ਹੈ। ਦਸ ਦਈਏ ਕਿ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੇ ਭਾਅ ਦਾ ਵਧ ਕੇ 590 ਰੁਪਏ ਤੱਕ ਗਿਆ ਹੈ। ਇਸ ਤੋਂ ਇਲਾਵਾ ਮਿੱਟੀ ਦੇ ਤੇਲ ਚ ਵੀ 25 ਪੈਸੇ ਵਾਧਾ ਹੋ ਗਿਆ ਹੈ।

