ਗੈਂਗਸਟਰ ਭਗਵਾਨਪੁਰੀਆ ਨੇ ਆਪਣੇ ਆਪ ਨੂੰ ਦਿੱਤਾ ਸੁਧਰਣ ਦਾ ਮੌਕਾ, ਬਣਾਈ ਆਪਣਾ ਵਖੱਰੀ ‘ਮੇਜਰ ਕਬੱਡੀ ਲੀਗ’ ! ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਪੰਜਾਬ ਵਿੱਚ ਹੋਣ ਵਾਲੇ ਵੱਖ-ਵੱਖ ਕਬੱਡੀ ਮੁਕਾਬਲਿਆਂ ‘ਚ ਸੂਬੇ ਦੇ ਗੈਂਗਸਟਰਾਂ ਵਲੋਂ ਪੈਸਿਆਂ ਦਾ  ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਪੰਜਾਬ ਵਿੱਚ ਹੋਣ ਵਾਲੇ ਵੱਖ-ਵੱਖ ਕਬੱਡੀ ਮੁਕਾਬਲਿਆਂ ‘ਚ ਸੂਬੇ ਦੇ ਗੈਂਗਸਟਰਾਂ ਵਲੋਂ ਪੈਸਿਆਂ ਦਾ  ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਉੱਤਰ ਭਾਰਤ ਸਰਕਲ ਕਬੱਡੀ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਆਪ ਕੀਤਾ। ਦੱਸ ਦਈਏ ਵੀਰਵਾਰ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨਾਲ ਖਾਸ ਮੁਲਾਕਾਤ ਕੀਤੀ ਗਈ ।  ਫੈਡਰੇਸ਼ਨ ਅਨੁਸਾਰ ਗੈਂਗਸਟਰ ਜੱਗੂ ਭਗਵਾਨਪੁਰੀਆ, ਜੋ ਇਨ੍ਹਾ ਦਿਨੀਂ ਚਰਚਾ ਵਿੱਚ ਬਣਿਆ ਹੋਇਆ ਹੈ। ਉਸਨੇ  ਜੇਲ੍ਹ ਵਿੱਚ ਆਪਣੀ ਸਜਾ ਕਟੱਦਿਆਂ ਪੰਜਾਬ ‘ਚ ਇੱਕ ਵੱਖਰੀ ਫੈਡਰੇਸ਼ਨ ‘ਮੇਜਰ ਕਬੱਡੀ ਲੀਗ’ ਬਣਾ ਲਈ  ਹੈ। 

ਇਸ ਟੀਮ ਵਿੱਚ ਉਹਨਾਂ  ਖਿਡਾਰੀਆਂ ਨੂੰ ਸ਼ਾਮਿਲ  ਕੀਤਾ ਗਿਆ ਹੈ, ਜਿਨ੍ਹਾਂ ਨੂੰ ਸੂਬੇ ‘ਚ ਦੂਸਰੀਆਂ ਕਬੱਡੀ ਫੈਡਰੇਸ਼ਨਾਂ ਨੇ ਸਕਾਰਾਤਮਕ ਡੋਪ ਟੈਸਟਾਂ ਕਾਰਨ ਖੇਡਣ ‘ਤੇ ਪਾਬੰਧੀ ਲਾਈ ਹੈ। ਇੰਨਾ ਹੀ ਨਹੀਂ, ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਵੀ ਸੂਬੇ ਦੀ ਕਬੱਡੀ ਫੈਡਰੇਸ਼ਨਾਂ ਨੂੰ ਆਪਣੇ ਖਿਡਾਰੀਆਂ ਨੂੰ ਮੁਕਾਬਲਿਆਂ ਵਿੱਚ ਮੈਦਾਨ ਵਿੱਚ ਉਤਾਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਭਗਵਾਨਪੁਰੀਆ ਦਾ ਇਸ ਦੇ  ਪਿੱਛੇ ਮੁੱਖ ਮੰਤਵ ਆਪਣੇ ਗਿਰੋਹ ਦਾ ਘੇਰਾ ਵਧਾਉਣਾ ਅਤੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਨਾਲ ਸ਼ਾਮਿਲ ਕਰਨਾ ਹੈ।

ਭਗਵਾਨਪੁਰੀਆ  ਨੇ ਨਾ ਕੇਵਲ ਡੀਜੀਪੀ ਪੰਜਾਬ ਸਾਹਮਣੇ ਕਬੱਡੀ ਮੈਚਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਮੋਬਾਈਲ ਨੰਬਰ ਵੀ ਸੌਂਪੇ, ਜੋ ਗੈਂਗਸਟਰ ਵਲੋਂ ਇਸਤੇਮਾਲ ਕੀਤੇ ਜਾ ਰਹੇ ਹਨ। ਫੈਡਰੇਸ਼ਨ ਵੱਲੋਂ ਡੀਜੀਪੀ ਨੂੰ ਇੱਕ ਪੱਤਰ ਲਿਖਿਆ ਗਿਆ ਕਿ,  1999 ਤੱਕ ਤਿੰਨ ਕਬੱਡੀ ਫੈਡਰੇਸ਼ਨ ਪੰਜਾਬ ਵਿੱਚ ਸਰਗਰਮ ਸਨ ਅਤੇ ਮੁਕਾਬਲੇ  ਵੀ ਕਰਵਾਉਂਦੇ ਸਨ।

ਸੂਬੇ ਵਿੱਚ ਕਬੱਡੀ ਵਧੇਰੇ ਮਸ਼ਹੂਰ ਹੋਣ ਕਾਰਨ, ਕਈ ਵੱਡੇ ਗੈਂਗਸਟਰ ਵੀ ਇਸ ਖੇਡ ਵਿੱਚ ਸ਼ਾਮਲ ਹੋਏ, ਜਿਸ ਵਿੱਚ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਭਗਵਾਨਪੁਰੀਆ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ, ਪਰ ਉਹ ਜੇਲ੍ਹ ਵਿੱਚੋਂ ਫੋਨ ’ਤੇ ਗਿੱਦੜਬਾਹਾ ਵਿੱਚ ਕਬੱਡੀ ਰੈਕੇਟ ਚਲਾ ਰਿਹਾ ਹੈ।

ਸਕਾਰਾਤਮਕ  ਡੋਪ ਟੈਸਟ ਕਾਰਨ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਣ ‘ਚ ਅਸਮਰਥ

ਫੈਡਰੇਸ਼ਨ ਦਾ ਕਹਿਣਾ ਹੈ ਕਿ, ਜੱਗੂ ਭਗਵਾਨਪੁਰੀਆ ਨੇ ਇੱਕ ਨਵੀਂ ਫੈਡਰੇਸ਼ਨ ‘ਮੇਜਰ ਕਬੱਡੀ ਲੀਗ’ ਬਣਾਈ ਹੈ। ਇਸ ਵਿੱਚ ਉਹ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਦਾ ਸਕਾਰਾਤਮਕ  ਡੋਪ ਟੈਸਟ ਕਾਰਨ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਣ ‘ਚ ਫੈਡਰੇਸ਼ਨਾਂ ਵਲੋਂ  ਪਾਬੰਦੀ ਲਈ ਗਈ ਸੀ। ਪਾਬੰਦੀ ਕਾਰਨ, ਇਹ ਖਿਡਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਨਹੀਂ ਖੇਡ ਸਕੇ।  ਇਸ ਲਈ, ਇਨ੍ਹਾਂ ਪੰਜਾਬ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਵਿੱਚ ਸ਼ਾਮਲ ਕਰਵਾਉਂਣ ਲਈ ਜੱਗੂ ਭਗਵਾਨਪੁਰਿਆ ਨੂੰ ਧਮਕੀ ਵੀ ਦਿੱਤੀ ਸੀ। ਕਿਉਂਕਿ ਰਾਜ ਵਿੱਚ ਮੈਚਾਂ ਵਿੱਚ ਡੋਪ ਟੈਸਟ ਦੀ ਕੋਈ ਲੋੜ ਨਹੀਂ ਸੀ।

ਨਿਊਜ਼ੀਲੈਂਡ ਦੇ ਕੰਵਲ ਸਿੰਘ ਗੈਂਗ ਦੇ ਅਸਲ ਮਾਸਟਰ ਮਾਇੰਡ

ਫੈਡਰੇਸ਼ਨ ਦਾ ਦੋਸ਼ ਹੈ ਕਿ ਭਗਵਾਨਪੁਰੀਆ ਦਾ ਸਾਥੀ ਕੰਵਲ ਸਿੰਘ ਸੁੱਖਾ ਰਾਜੂ ਨਿਵਾਸੀ ਪਿੰਡ ਗੁਰਦਾਸਪੁਰ, ਜੋ ਇਸ ਸਮੇਂ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਹੈ,  ਜਿਸ ਦੇ ਸਿਰ ‘ਤੇ ਭਗਵਾਨਪੁਰੀਆ ਆਪਣਾ ਰੈਕੇਟ ਚਲਾ ਰਿਹਾ ਹੈ, ਜੋ ਕਿ ਇਸ ਗੈਂਗ ਦਾ ਅਸਲ ਮਾਸਟਰ ਮਾਇੰਡ ਹੈ।

 

Leave a Reply

Your email address will not be published. Required fields are marked *