ਨਵੀਂ ਦਿੱਲੀ : ਭਾਰਤ ਦੇ ਪਹਿਲੇ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat) ਦਾ ਬੁੱਧਵਾਰ ਨੂੰ ਤਾਮਿਲਨਾਡੂ (Tamil Nadu) ਦੇ ਕੁੰਨੂਰ ਵਿਚ ਹੈਲੀਕਾਪਟਰ ਹਾਦਸੇ (Helicopter crash in Coonoor) ਵਿਚ ਦੇਹਾਂਤ ਹੋ ਗਿਆ। ਇਸ ਹਾਦਸੇ ਵਿਚ ਉਨ੍ਹਾਂ ਦੀ ਪਤਨੀ 12 ਹੋਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ। ਹੈਲੀਕਾਪਟਰ ਹਾਦਸੇ ਦੇ ਸ਼ਿਕਾਰ ਹੋਏ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat), ਉਨ੍ਹਾਂ ਦੀ ਪਤਨੀ ਅਤੇ ਹੋਰ ਫੌਜੀ ਅਧਿਕਾਰੀਆਂ ਦੇ ਪਾਰਥਿਵ ਸਰੀਰ ਦਾ ਅੰਤਿਮ ਸੰਸਕਾਰ 10 ਦਸੰਬਰ ਨੂੰ ਦਿੱਲੀ ਕੈਂਟ ਵਿਖੇ ਕੀਤਾ ਜਾਵੇਗਾ। ਵੀਰਵਾਰ ਸ਼ਾਮ ਵਿਸ਼ੇਸ਼ ਉਡਾਣ ਨਾਲ ਸਾਰਿਆਂ ਦੇ ਪਾਰਥਿਵ ਸਰੀਰ ਨੂੰ ਦਿੱਲੀ ਲਿਆਂਦਾ ਜਾਣਾ ਹੈ। ਇਸ ਵਿਚਾਲੇ ਭਾਰਤੀ ਏਅਰਫੋਰਸ ਮੁਖੀ ਵੀ ਆਰ ਚੌਧਰੀ (Indian Air Force Chief VR Chaudhary) ਵੀਰਵਾਰ ਨੂੰ ਕੁੰਨੂਰ ਵਿਚ ਘਟਨਾ ਸਥਾਨ ਪਹੁੰਚੇ।
Also Read : ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣਗੇ ਸੁੱਚਾ ਸਿੰਘ ਛੋਟੇਪੁਰ, ਬਟਾਲਾ ਤੋਂ ਮਿਲ ਸਕਦੀ ਹੈ ਟਿਕਟ
ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦ ਪਹੁੰਚੇ ਅਤੇ ਉਹ ਇਸ ਹਾਦਸੇ ਨੂੰ ਲੈ ਕੇ ਦੋਹਾਂ ਸਦਨਾਂ ਵਿਚ ਬਿਆਨ ਦੇਣਗੇ। ਤਾਮਿਲਨਾਡੂ ਦੇ ਕੁੰਨੂਰ ਨੇੜੇ ਹੈਲੀਕਾਪਟਰ ਹਾਦਸੇ ਵਿਚ ਜਾਨ ਗਵਾਉਣ ਵਾਲੇ ਜਵਾਨਾਂ ਦੇ ਪਾਰਥਿਕ ਸਰੀਰਾਂ ਨੂੰ ਨੀਲਗਿਰੀ ਦੇ ਵੇਲਿੰਗਟਨ ਤੋਂ ਮਦਰਾਸ ਰੈਜੀਮੈਂਟਲ ਸੈਂਟਰ ਪਹੁੰਚਾਇਆ ਗਿਆ ਹੈ। ਇਥੇ ਫੌਜੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
Also Read : ਕੁੰਨੂਰ ਹੈਲੀਕਾਪਟਰ ਹਾਦਸੇ ‘ਚ ਪੰਜਾਬ ਦੇ ਗੁਰਸੇਵਕ ਸਿੰਘ ਦੀ ਹੋਈ ਮੌਤ
ਤਾਮਿਲਨਾਡੂ ਫਾਰੈਂਸਿਕ ਵਿਭਾਗ ਦੀ ਟੀਮ ਕੁੰਨੂਰ ਦੇ ਕੈਟਰੀ ਨੇੜੇ ਹੋਏ ਹੈਲੀਕਾਪਟਰ ਦੁਰਘਟਨਾ ਸਥਾਨ ‘ਤੇ ਪਹੁੰਚੇ ਹੋਏ ਹਨ, ਜਿੱਥੇ ਕੱਲ ਸੀ.ਡੀ.ਐਸ. ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋਈ। ਇਸ ਟੀਮ ਦੀ ਅਗਵਾਈ ਫਾਰੈਂਸਿਕ ਵਿਗਿਆਨ ਵਿਭਾਗ ਦੇ ਡਾਇਰੈਕਟਰ ਸ਼੍ਰੀਨਿਵਾਸਨ ਕਰ ਰਹੇ ਹਨ।





