ਚੌਥੀ ਜਮਾਤ ਦੇ ਬੱਚੇ ਨੇ ਕੀਤਾ ਨਵਾਂ ਕੀਰਤੀਮਾਨ ਸਥਾਪਿਤ………

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿੱਥੇ ਇੱਕ ਪਾਸੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਪਬਜੀ ਅਤੇ ਟਿਕ-ਟੌਕ ਦੀ ਵਰਤੋ ਦਾ ਜੰਨੂਨ ਹੈ। ਉੱਥੇ ਦੂਜੇ ਪਾਸੇ ਜਲੰਧਰ ਦੇ ਚੌਥੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿੱਥੇ ਇੱਕ ਪਾਸੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਪਬਜੀ ਅਤੇ ਟਿਕ-ਟੌਕ ਦੀ ਵਰਤੋ ਦਾ ਜੰਨੂਨ ਹੈ। ਉੱਥੇ ਦੂਜੇ ਪਾਸੇ ਜਲੰਧਰ ਦੇ ਚੌਥੀ ਜਮਾਤ ਦੇ ਇੱਕ ਵਿਦਿਆਰਥੀ ਨੇ ਨਵਾਂ ਕਰੀਤੀਮਾਨ ਰਚ ਦਿੱਤਾ ਹੈ। ਜਲੰਧਰ ਦੇ ਇਸ 10 ਸਾਲਾ ਮੀਦਾਨਸ਼ ਗੁਪਤਾ ਨੇ ਇੰਡੀਆ ਬੁਕ ਓਫ ਰਿਕਾਰਡਸ ‘ਚ ਆਪਣਾ ਨਾਮ ਦਰਜ ਕਰਵਾਇਆ। ਮੀਦਾਨਸ਼ ਗੁਪਤਾ ਚੌਥੀ ਜਮਾਤ ਦਾ ਵਿਦਿਆਰਥੀ ਹੈ, ਜਿਸਨੇ ਛੋਟੀ ਉਮਰ ਚ 2 ਵੱਖ-ਵੱਖ ਵੈਬਸਾਈਟਾਂ ਬਣਾਉਣ ਦਾ ਰਿਕਾਰਡ ਦਰਜ ਕਰਵਾਇਆ ਹੈ। ਇੰਡੀਆ ਬੁੱਕ ਆਫ਼ ਰਿਕਾਰਡ ‘ਚ ਨਾਮ ਦਰਜ ਕਰਵਾਉਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਮੀਦਾਨਸ਼ ਨੂੰ ਵਧਾਈ ਦੇਣ ਲਈ ਉਸਦੇ ਘਰ ਪਹੁੰਚੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਦਾਨਸ਼ ਗੁਪਤਾ ਨੇ ਦੱਸਿਆ ਕਿ, ਉਸ ਨੂੰ ਵੈਬਸਾਇਟ ਬਣਾਉਣ ਦੀ ਚੇਟਕ ਬਚਪਨ ਤੋਂ ਹੀ ਸੀ, ਜਿਸ ਕਾਰਨ ਉਸ ਨੇ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਕੋਲ ਵੈਬਸਾਇਟ ਬਣਾਉਣ ਦੀ ਮੰਗ ਕੀਤੀ ਸੀ। ਬੇਟੇ ਦੀ ਜਿੱਦ ‘ਤੇ ਪਿਤਾ ਨੇ ਮੀਦਾਨਸ਼ ਨੂੰ ਵੈਬਸਾਇਟ ਬਣਾਉਂਣ ਦਾ ਮੁੱਢਲਾ ਗਿਆਨ ਦਿੱਤਾ, ਜਿਸ ਦੇ ਨਤੀਜੇ ਵਜੋਂ ਮੀਦਾਨਸ਼ ਨੇ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ। ਮੀਦਾਨਸ਼ ਅਨੁਸਾਰ ਉਸ ਦਾ ਸੁਪਨਾ ਵੱਡਾ ਹੋ ਕੇ ਆਈਟੀ ਖੇਤਰ ਵਿੱਚ ਨਵੀਆਂ ਰਾਹਾਂ ਸਥਾਪਿਤ ਕਰਨ ਦਾ ਹੈ।

ਕਾਜਲ ਅਗਰਵਾਲ ਆਪਣੀ ਮੂਰਤੀ ਦਾ ਉਦਘਾਟਨ ਕਰਨ ਲਈ ਆਪਣੇ ਪਰਿਵਾਰ ਨਾਲ ਸਿੰਗਾਪੁਰ ਪਹੁੰਚੀ। ਇਕ ਫੋਟੋ ਵਿੱਚ ਉਨ੍ਹਾਂ ਦੀ ਭੈਣ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਅਭਿਨੇਤਰੀ ਦੇ ਨਾਲ ਇਕੱਠੇ ਦਿਖਾਈ ਦਿੱਤੇ ਹਨ। ਦੱਸ ਦੇਈਏ ਕਿ, ਕਾਜਲ ਅਗਰਵਾਲ ਦੱਖਣੀ ਭਾਰਤ ਦੀ ਪਹਿਲੀ ਅਭਿਨੇਤਰੀ ਹੈ, ਜਿਸ ਦਾ ਬੁੱਤ ਮੈਡਮ ਤੁਸਾਦਸ ਮਿਉਜ਼ੀਅਮ ਵਿੱਚ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬਾਹੂਬਲੀ ਪ੍ਰਭਾਸ ਪਹਿਲੇ ਸਾਉਥ ਸੁਪਰਸਟਾਰ ਵੀ ਰਹੇ ਹਨ ਜਿਨ੍ਹਾਂ ਦੀ ਮੂਰਤੀ ਮੈਡਮ ਤੁਸਾਦ ਮਿਉਜ਼ੀਅਮ ਵਿੱਚ ਬਣਾਈ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ, ਕਾਜਲ ਅਗਰਵਾਲ ਨੇ 2004 ਵਿੱਚ ਐਸ਼ਵਰਿਆ ਰਾਏ ਅਤੇ ਵਿਵੇਕ ਓਬਰਾਏ ਦੀ ਫਿਲਮ ‘ਕਿਉਂ! ਹੋ ਗਿਆ ਨਾ …’ ਫਿਲਮ ਦੀ ਦੁਨੀਆਂ ਵਿੱਚ ਡੈਬਿਉ ਕੀਤਾ ਸੀ। ਇਸ ਤੋਂ ਬਾਅਦ ਕਾਜਲ ਅਗਰਵਾਲ ਨੇ ਦੱਖਣੀ ਫਿਲਮਾਂ ਵਿੱਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ‘ਤੇ ਰਾਜ ਕੀਤਾ। ਦੱਖਣੀ ਸਿਨੇਮਾ ‘ਚ ਆਪਣੀ ਅਦਾਕਾਰੀ ਨਾਲ ਇਸ ਅਭਿਨੇਤਰੀ ਨੇ ਬਾਲੀਵੁੱਡ ਦੀ ਦੁਨੀਆ ‘ਚ ਵੀ ਆਪਣੇ ਪੈਰ ਜਮਾ ਲਏ। ਖ਼ਾਸਤੌਰ ‘ਤੇ, ਸਿੰਘਮ ਵਿੱਚ ਉਨ੍ਹਾਂ ਦੀ ਅਤੇ ਅਜੇ ਦੇਵਗਨ ਦੀ ਕੈਮਿਸਟਰੀ ਨੂੰ ਵੀ ਲੋਕਾਂ ਨੇ ਬੇਹੱਦ ਪਸੰਦ ਕੀਤਾ ਸੀ।

Leave a Reply

Your email address will not be published. Required fields are marked *