ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਦਰਯਾਨ 2 ਬਾਰੇ ISRO ਦੇ ਮੁਖੀ ਕੇ. ਸਿਵਨ ਨੇ ਇਕ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਸੂਤਰਾਂ ਦੀ ਮੰਨਿਆ ਤਾਂ ਸਿਵਨ ਦਾ ਕਹਿਣਾ ਹੈ ਕਿ ਉਹਨਾਂ ਨੇ ਵਿਕਰਮ ਲੈਂਡਰ ਨੂੰ ਚੰਦਰਮਾ ਦੀ ਸਤ੍ਹਾਂ ਤੇ ਦੇਖਿਆ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਆਰਬਿਟਰ ਨੇ ਲੈਂਡਰ ਦੀ ਥਰਮਲ ਤਸਵੀਰ ਨੂੰ ਵੀ ਕਲਿਕ ਕੀਤਾ ਹੈ।
ਕਾਬਿਲੇਗੌਰ ਹੈ ਕਿ ਚੰਦਰਯਾਨ-2 ਜਿਵੇਂ ਹੀ ਚੰਨ ਦੀ ਸਤ੍ਹਾ ਤੇ ਪਹੁੰਚਿਆਂ ਤਾ ਉਸਦਾ 2.1 ਕਿਲੋਮੀਟਰ ਪਹਿਲਾ ਹੀ ਵਿਕਰਮ ਲੈਂਡਰ ਦੇ ਨਾਲ ਸੰਪਰਕ ਟੁੱਟ ਗਿਆ। ਜਿਸ ਤੇ ਇਸਰੋ ਨੇ ਕਿਹਾ ਸੀ ਕਿ ਇਸਰੋ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਸ ਦਈਏ ਕਿ ਲੈਂਡਰ ਵਿਕਰਮ ਨੇ 6-7 ਸਤੰਬਰ ਨੂੰ ਚੰਨ ਦੀ ਸਤ੍ਹਾਂ ਤੇ ਉਤਰਨਾ ਸੀ ਪਰ 2.1 ਕਿਲੋਮੀਟਰ ਤੇ ਪਹੁੰਚ ਕੇ ਉਸਦਾ ਸੰਪਰਕ ਟੁੱਟ ਗਿਆ।

