ਲੁਧਿਆਣਾ: ਜਬਰ ਜਨਾਹ ਮਾਮਲੇ ਵਿਚ ਨਾਮਜ਼ਦ ਸਾਬਕਾ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਰਿਮਾਂਡ ਖਤਮ ਹੋਣ ਉੱਤੇ ਅਦਾਲਤ ਵਲੋਂ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ।
Also Read: ਭਾਰਤ ਭੂਸ਼ਣ ਮਾਮਲੇ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਮੰਗੀ ਸਟੇਟਸ ਰਿਪੋਰਟ
ਅਦਾਲਤ ‘ਚ ਅੱਜ ਪੁਲਸ ਨੇ ਫਿਰ ਤੋਂ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਸਿਮਰਜੀਤ ਬੈਂਸ ਤੋਂ ਇਕ ਹੋਰ ਮੋਬਾਇਲ ਬਰਾਮਦ ਕਰਨਾ ਬਾਕੀ ਹੈ। ਇਸ ਲਈ ਸਿਮਰਜੀਤ ਬੈਂਸ ਦਾ ਮੁੜ ਪੁਲਸ ਰਿਮਾਂਡ ਦਿੱਤਾ ਜਾਵੇ ਪਰ ਅਦਾਲਤ ਨੇ ਪੁਲਸ ਦੀ ਮੰਗ ਠੁਕਰਾ ਦਿੱਤੀ। ਦੱਸ ਦੇਈਏ ਕਿ ਸਿਮਰਜੀਤ ਬੈਂਸ ਨੇ ਬੀਤੀ 11 ਜੁਲਾਈ ਨੂੰ ਅਦਾਲਤ ‘ਚ ਆਤਮ-ਸਮਰਪਣ ਕਰ ਦਿੱਤਾ ਸੀ। ਇਕ ਵਿਧਵਾ ਔਰਤ ਦੀ ਸ਼ਿਕਾਇਤ ‘ਤੇ ਉਸ ਨਾਲ ਜਬਰ-ਜ਼ਿਨਾਹ ਕੀਤੇ ਜਾਣ ਅਤੇ ਹੋਰ ਧਾਰਾਵਾਂ ਤਹਿਤ ਸਿਮਰਜੀਤ ਬੈਂਸ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।
Also Read: Sidhu Moosewala Murder: ਕਤਲ ਤੋਂ ਬਾਅਦ ਵੀ ਪੰਜਾਬ ‘ਚ ਘੁੰਮ ਰਹੇ ਸਨ ਸ਼ਾਰਪਸ਼ੂਟਰ ਮੰਨੂੰ ਤੇ ਰੂਪਾ



