ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਅਕਾਲੀ ਦਲ ਆਗੂ ਅਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਅਹੁਦਾ ਕਿਸ ਨੂੰ ਮਿਲੇਗਾ।
ਢੀਂਡਸਾ ਪਰਿਵਾਰ ਦਾ ਅਕਾਲੀ ਪਰਿਵਾਰ ਨਾਲ ਬਹੁਤ ਪੁਰਾਣਾ ਸੰਬੰਧ ਰਿਹਾ ਹੈ ਪਰ ਪਰਿਵਾਰਾਂ ਦੇ ਵਿਚਾਲੇ ਦੀ ਦੂਰੀ ਹੁਣ ਜਗ ਜਾਹਿਰ ਹੋ ਚੁੱਕੀ ਹੈ। ਦੱਸ ਦਈਏ ਅਕਾਲੀ ਆਗੂ ਨੇ ਪੁਸ਼ਟੀ ਕੀਤੀ ਹੈ ਕਿ, ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫੇ ਨੂੰ ਸੁਖਬੀਰ ਬਾਦਲ ਨੇ ਪ੍ਰਵਾਨ ਕੀਤਾ ਹੈ।
https://www.facebook.com/LivingIndiaNewschannel/videos/1177674299105123/
ਤੁਹਾਨੂੰ ਦੱਸ ਦਈਏ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਰਾਜ ਸਭਾ ਮੈਂਬਰ ਬਲਦੇਵ ਸਿੰਘ ਢੀਂਡਸਾ ਪਹਿਲਾ ਹੀ ਪਾਰਟੀ ਨੂੰ ਛੱਡਣ ਦਾ ਆਪਣੇ ਬੇਟੇ ਵਲੋਂ ਇਸ਼ਾਰਾ ਦੇ ਚੁੱਕੇ ਸਨ।

