ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਵਿਚ ਕੀਤੇ ਗਏ ਲਾਕਡਾਊਨ 3.0 ਦੀ ਮਿਆਦ ਆਉਣ ਵਾਲੀ 17 ਮਈ ਨੂੰ ਖਤਮ ਹੋ ਰਹੀ ਹੈ ਪਰ ਲਾਕਡਾਊਨ ਖਤਮ ਹੋਣ ਤੋਂ ਪਹਿਲਾਂ 12 ਅਪ੍ਰੈਲ ਨੂੰ ਭਾਰਤੀ ਰੇਲਵੇ ਆਪਣੀ ਸੇਵਾਵਾਂ ਸ਼ੁਰੂ ਕਰ ਰਹੀ ਹੈ ਅਤੇ ਹੁਣ ਖਬਰ ਇਹ ਆ ਰਹੀ ਹੈ ਕਿ 17 ਮਈ ਤੋਂ ਬਾਅਦ ਇੰਡੀਅਨ ਏਅਰਲਾਈਨ ਵੀ ਆਪਣੀ ਉਡਾਣਾਂ ਨੂੰ ਸ਼ੁਰੂ ਕਰ ਸਕਦੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਲਾਕਡਾਊਨ ਦਾ ਤੀਜ਼ਾ ਪੜਾਅ ਖਤਮ ਹੋਣ ਮਗਰੋਂ ਕੁੱਝ ਫਲਾਈਟਾਂ ਚਲਾਈ ਜਾ ਸਕਦੀਆਂ ਹਨ ਅਤੇ ਸਿਵਿਲ ਹਵਾਬਾਜ਼ੀ ਸਿਕਊਰਿਟੀ ਬਿਊਰੋ ਅਤੇ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਏਅਰਪੋਰਟ ਦਾ ਦੌਰਾ ਕਰਨਗੇ ਅਤੇ ਕਮਰਸ਼ੀਅਲ ਉਡਾਣਾਂ ਦੀਆਂ ਤਿਆਰੀਆਂ ਸਬੰਧੀ ਜ਼ਾਇਜਾ ਲੈਣਗੇ। ਰਿਪੋਰਟਾਂ ਦੀ ਮੰਨੀਏ ਤਾਂ ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਨਿਯਮਾਂ ਵਿਚ ਕਈ ਬਦਲਾਅ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ 2 ਘੰਟੇ ਦੀ ਦੂਰੀ ਵਾਲੇ ਸਫ਼ਰ ਵਿਚ ਕਰੂ ਮੈਂਬਰ ਯਾਤਰੀਆਂ ਨੂੰ ਖਾਣਾ ਨਹੀਂ ਪਰੋਸਨਗੀਆਂ। ਹਰ ਯਾਤਰੀ ਨੂੰ ਆਪਣੇ ਮੋਬਾਇਲ ਵਿਚ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਹੋਵੇਗਾ ਤਾਂ ਜੋ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਮਿਲ ਸਕੇ। ਜੇਕਰ ਅਰੋਗਿਆ ਸੇਤੂ ਐਪ ਫੋਨ ਵਿਚ ਨਹੀਂ ਹੋਵੇਗਾ ਤਾਂ ਫਲਾਇਟਾਂ ਵਿਚ ਐਟਰੀ ਨਹੀਂ ਮਿਲੇਗੀ ਅਤੇ ਪਹਿਲੇ ਫੇਜ਼ ਵਿਚ 25 ਫ਼ੀਸਦੀ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ। ਹਾਲਾਂਕਿ ਅਜੇ ਇਸ ਬਾਰੇ ਅਧਿਕਾਰਕ ਤੌਰ ਉੱਤੇ ਪੁਸ਼ਟੀ ਹੋਣੀ ਬਾਕੀ ਹੈ। ਦੱਸ ਦਈਏ ਕਿ ਭਾਰਤੀ ਰੇਲਵੇ ਨੇ ਰਾਜਧਾਨੀ ਦਿੱਲੀ ਤੋਂ ਭਲਕੇ 12 ਅਪ੍ਰੈਲ ਤੋਂ 15 ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਡਿਬਰੂਗਡ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੂਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ,ਚੇਨੰਈ, ਤਿਰੁਵਨਤਪੁਰਮ, ਮੜਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂਤਵੀ ਦੇ ਲਈ ਚੱਲਣਗੀਆਂ ਜਿਨ੍ਹਾਂ ਲਈ ਟਿਕਟ ਬੁਕਿੰਗ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋ ਜਾਵੇਗੀ। ਟਿਕਟ ਰੇਲਵੇ ਸਟੇਸ਼ਨ ਦੇ ਕਾਊਂਟਰ ਉੱਤੇ ਨਹੀਂ ਮਿਲੇਗੀ ਬਲਕਿ ਇਸ ਨੂੰ ਆਨਲਾਈਨ ਹੀ ਖਰੀਦਿਆ ਜਾ ਸਕੇਗਾ।

