ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜ ਤਾਰਾ ਹੋਟਲ ਪਹਿਲਾਂ ਤੋਂ ਹੀ ਬਾਲੀਵੁੱਡ ਅਦਾਕਰਾ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਦੇ ਕਾਰਨ ਕਾਫੀ ਮੁਸ਼ਿਕਲਾਂ ਦਾ ਸਾਹਮਣਾ ਕਰ ਰਿਹਾ ਹੈ
You have to see this to believe it. Who said fruit wasn’t harmful to your existence? Ask the wonderful folks at @JWMarriottChd #goingbananas #howtogetfitandgobroke #potassiumforkings pic.twitter.com/SNJvecHvZB
— Rahul Bose (@RahulBose1) July 22, 2019
ਉੱਥੇ ਹੀ ਸ਼ਰਾਬ ਵੇਚਣ ਦੇ ਮਾਮਲੇ ਚ ਵੀ ਡਿਫਾਲਟਰ ਸਾਬਤ ਹੋ ਗਿਆ ਹੈ। ਦਸ ਦਈਏ ਕਿ ਸ਼ਰਾਬ ਵੇਚਣ ਦੇ ਮਾਮਲੇ ਚ ਡਿਫਾਲਟਰ ਸਾਬਤ ਹੋਣ ਤੋਂ ਬਾਅਦ ਹੋਟਲ ਡੈਡਬਲਿਊ ਮੈਰੀਅਟ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਦਸ ਦਈਏ ਕਿ ਪ੍ਰਸ਼ਾਸਨ ਨੇ ਹੋਟਲ ਨੂੰ ਨਾਜਾਇਜ਼ ਤੌਰ ਤੇ ਸ਼ਰਾਬ ਰੱਖਣ ਤੇ ਇਸਦਾ ਸਹੀ ਰਿਕਾਰਡ ਨਾ ਰੱਖਣ ਦੇ ਮਾਮਲੇ ‘ਚ ਇਹ ਜੁਰਮਾਨਾ ਲਗਾਇਆ ਗਿਆ ਹੈ। ਉੱਥੇ ਹੀ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਹੋਟਲ ਦੇ ਖਿਲਾਫ ਐਕਸਾਈਜ਼ ਤੇ ਟੈਕਸ਼ੇਸਨ ਕਮਿਸ਼ਨਰ ਆਰਕੇ ਪੋਪਲੀ ਨੇ ਹੇਠ ਇਹ ਕਾਰਵਾਈ ਕੀਤੀ ਗਈ ਹੈ।

