Navi Mumbai Airport ਤੋਂ ਪਹਿਲੀ ਕੌਮਾਂਤਰੀ ਉਡਾਣ ਨੇ ਭਰੀ ਉਡਾਣ: ਏਅਰ ਇੰਡੀਆ ਐਕਸਪ੍ਰੈਸ ਨੇ ਅਬੂ ਧਾਬੀ ਲਈ ਸ਼ੁਰੂ ਕੀਤੀ ਸੇਵਾ

ਮੁੰਬਈ : ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (NMIA) ਨੇ ਹਵਾਬਾਜ਼ੀ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਬੁੱਧਵਾਰ ਨੂੰ ਇਸ ਏਅਰਪੋਰਟ ਤੋਂ ਪਹਿਲੀ ਵਾਰ…

Navi Mumbai Airport

ਮੁੰਬਈ : ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (NMIA) ਨੇ ਹਵਾਬਾਜ਼ੀ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਬੁੱਧਵਾਰ ਨੂੰ ਇਸ ਏਅਰਪੋਰਟ ਤੋਂ ਪਹਿਲੀ ਵਾਰ ਕੌਮਾਂਤਰੀ ਉਡਾਣ ਸੇਵਾਵਾਂ ਦੀ ਸਫ਼ਲਤਾਪੂਰਵਕ ਸ਼ੁਰੂਆਤ ਹੋਈ। ‘ਏਅਰ ਇੰਡੀਆ ਐਕਸਪ੍ਰੈਸ’ ਦੀ ਫਲਾਈਟ ਨੇ ਅਬੂ ਧਾਬੀ (UAE) ਲਈ ਪਹਿਲੀ ਵਿਦੇਸ਼ੀ ਉਡਾਣ ਭਰੀ। ਲਗਭਗ 100 ਮੁਸਾਫ਼ਰਾਂ ਨੂੰ ਲੈ ਕੇ ਇਹ ਜਹਾਜ਼ ਤੜਕੇ 2:55 ਵਜੇ ਰਵਾਨਾ ਹੋਇਆ ਅਤੇ ਕਰੀਬ ਢਾਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਸੁਰੱਖਿਅਤ ਅਬੂ ਧਾਬੀ ਹਵਾਈ ਅੱਡੇ ‘ਤੇ ਉੱਤਰਿਆ।

ਇਤਿਹਾਸਕ ਸਫ਼ਰ

ਇਸ ਇਤਿਹਾਸਕ ਸਫ਼ਰ ਲਈ ‘ਬੋਇੰਗ 737 ਮੈਕਸ 8’ ਜਹਾਜ਼ ਦੀ ਵਰਤੋਂ ਕੀਤੀ ਗਈ। ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੇ ਪਾਇਲਟ ਨੇ ਇਸ ਨੂੰ ਦੇਸ਼ ਦੇ ਹਵਾਬਾਜ਼ੀ ਇਤਿਹਾਸ ਦਾ ਇੱਕ ਬੇਹੱਦ ਅਹਿਮ ਪਲ ਦੱਸਿਆ। ‘ਏਅਰ ਇੰਡੀਆ ਐਕਸਪ੍ਰੈਸ’ ਵੱਲੋਂ ਹਫ਼ਤੇ ਵਿੱਚ ਤਿੰਨ ਦਿਨ ਅਬੂ ਧਾਬੀ ਲਈ ਉਡਾਣਾਂ ਚਲਾਈਆਂ ਜਾਣਗੀਆਂ। ਇਸ ਪਹਿਲੀ ਇਤਿਹਾਸਕ ਉਡਾਣ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਸ਼ਾਕਿਰ ਆਬਿਦ, ਜੋ ਆਪਣੀ ਪਤਨੀ ਅਤੇ ਧੀ ਨਾਲ ਮਸਕਟ ਜਾ ਰਹੇ ਸਨ, ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਇਸ ਨੂੰ ਯਾਦਗਾਰੀ ਯਾਤਰਾ ਦੱਸਿਆ। ਇਸ ਉਡਾਣ ਰਾਹੀਂ ਹਵਾਈ ਅੱਡੇ ਤੋਂ ਪਹਿਲੀ ਗਲੋਬਲ ਐਕਸਪੋਰਟ ਖੇਪ (ਖ਼ਰਾਬ ਹੋਣ ਵਾਲਾ ਸਾਮਾਨ) ਵੀ ਭੇਜੀ ਗਈ।

NMIA ਦਾ ਵਿਕਾਸ  ਕੀਤਾ ਜਾ ਰਿਹਾ ਵੱਖ-ਵੱਖ ਪੜਾਵਾਂ ‘ਚ

ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ (NMIA) ਦਾ ਵਿਕਾਸ ਵੱਖ-ਵੱਖ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਹਵਾਈ ਅੱਡੇ ਤੋਂ 25 ਦਸੰਬਰ 2025 ਨੂੰ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਈ ਸੀ। ਸਿਰਫ਼ ਸੱਤ ਮਹੀਨਿਆਂ ਦੇ ਅੰਦਰ ਹੀ ਇਸ ਏਅਰਪੋਰਟ ਨੇ ਸ਼ਾਨਦਾਰ ਤਰੱਕੀ ਕਰਦਿਆਂ ਦੇਸ਼ ਦੇ 46 ਘਰੇਲੂ ਸ਼ਹਿਰਾਂ ਨੂੰ ਆਪਣੇ ਨੈੱਟਵਰਕ ਨਾਲ ਜੋੜਿਆ ਹੈ। ਹੁਣ ਤੱਕ ਇੱਥੋਂ 23 ਲੱਖ ਤੋਂ ਵੱਧ ਯਾਤਰੀ ਸਫ਼ਰ ਕਰ ਚੁੱਕੇ ਹਨ ਅਤੇ ਹਵਾਈ ਅੱਡਾ ਹਰ ਰੋਜ਼ ਲਗਭਗ 150 ਹਵਾਈ ਟ੍ਰੈਫਿਕ ਮੂਵਮੈਂਟਸ (ATM) ਨੂੰ ਸੰਭਾਲ ਰਿਹਾ ਹੈ।

ਅਡਾਨੀ ਗਰੁੱਪ ਅਤੇ ਸਿਡਕੋ ਦੀ ਹਿੱਸੇਦਾਰੀ ਨਾਲ ਹੋ ਰਿਹਾ ਵਿਕਾਸ

ਏਅਰ ਇੰਡੀਆ ਐਕਸਪ੍ਰੈਸ ਦੇ ਚੇਅਰਮੈਨ ਨਿਪੁਨ ਅਗਰਵਾਲ ਨੇ ਦੱਸਿਆ ਕਿ ਨਵੀਂ ਮੁੰਬਈ ਏਅਰਪੋਰਟ ਉਨ੍ਹਾਂ ਦੀ ਦੋਹਰੀ ਹਵਾਈ ਅੱਡਾ ਰਣਨੀਤੀ ਦਾ ਅਹਿਮ ਹਿੱਸਾ ਹੈ, ਜੋ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੰਮਕਾਜ ਨੂੰ ਹੋਰ ਸੁਖਾਲਾ ਬਣਾਏਗਾ। ਦੂਜੇ ਪਾਸੇ, ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਟਿਡ (AAHL) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰੁਣ ਬੰਸਲ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਨਾਲ ਇਸ ਹਵਾਈ ਅੱਡੇ ਦੇ ਵਿਕਾਸ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ।

ਦੱਸ ਦੇਈਏ ਕਿ ਇਸ ਹਵਾਈ ਅੱਡੇ ਦਾ ਨਿਰਮਾਣ ‘ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ’ (NMIAL) ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਡਾਨੀ ਗਰੁੱਪ (AAHL) ਦੀ 74 ਫੀਸਦੀ ਅਤੇ ਸਿਡਕੋ (CIDCO) ਦੀ 26 ਫੀਸਦੀ ਹਿੱਸੇਦਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

INSTAMART पर अब मिलेगा LPG सिलेंडर, HPCL के साथ शुरू हुई नई सेवा, क्विक कॉमर्स पर पहली बार सेवा शुरू, पहले चरण में बेंगलुरु से शुरुआत

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *