ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ’ਚ ਮਨੁੱਖੀ ਜੀਵਨ ਦੇ ਲਈ ਮੋਬਾਇਲ ਉਸਦੇ ਸਰੀਰ ਦਾ ਇਕ ਮੁੱਖ ਅੰਗ ਬਣ ਚੁੱਕਾ ਹੈ। ਲੋਕ ਇਸ ਤਰ੍ਹਾਂ ਇਹਨੀ ਜਿਆਦਾ ਨਿਰਭਰ ਹੋ ਚੁੱਕੇ ਹਨ ਕਿ ਇਸ ਤੋਂ ਬਿਨ੍ਹਾਂ ਉਹ ਜਿੰਦਗੀ ਨੂੰ ਜਿਉਣ ਤੋਂ ਡਰ ਜਾਂਦੇ ਹਨ। ਉੱਥੇ ਹੀ ਨੌਜਵਾਨ ਪੀੜੀ ਇਸ ਮੋਬਾਈਲ ਦੀ ਇਹਨੀ ਜਿਆਦਾ ਆਦੀ ਹੋ ਗਈ ਹੈ।
ਜਿਹਨਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣਾ ਕਾਫੀ ਔਖਾ ਲੱਗ ਰਿਹਾ ਹੈ। ਉੱਥੇ ਹੀ ਇਸ ਮੋਬਾਈਲ ਦੇ ਕਾਰਨ ਹੀ ਭਿਆਨਕ ਹਾਦਸੇ ਵੀ ਸਾਹਮਣੇ ਆਏ ਹਨ।
ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਧੂਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਵਾਲੇ ਘਰ ’ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਇਹਨੀ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਲੱਖਾਂ ਦੇ ਸਾਮਾਨ ਦਾ ਨੁਕਸਾਨ ਹੋ ਗਿਆ।
ਉੱਥੇ ਹੀ ਇਸ ਭਿਆਨਕ ਅੱਗ ਦਾ ਮੁੱਖ ਕਾਰਨ ਮੋਬਾਇਲ ਤੇ ਪਾਵਰਬੈਂਕ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀਆ ਨੇ ਅੱਗ ਨੂੰ ਕਾਬੂ ਪਾ ਲਿਆ ਹੈ। ਪਰ ਇਸ ਅੱਗ ਦੇ ਕਾਰਨ ਕਾਫੀ ਨੁਕਸਾਨ ਹੋਇਆ। ਖੈਰ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





