ਈਰਾਨੀ ਨੇਵਾ ਦੇ ਸਭ ਤੋਂ ਵੱਡੇ ਜਹਾਜ਼ ‘ਚ ਹੋਇਆ ‘ਫਾਇਰ ਬਲਾਸਟ’ (ਵੀਡੀਓ ਵਾਇਰਲ)

ਨਵੀਂ ਦਿੱਲੀ (ਇੰਟ.)- ਈਰਾਨ ਦੇ ਜਸਕ (jask)ਬੰਦਰਗਾਹ ਦੇ ਕੋਲ ਈਰਾਨੀ ਨੇਵੀ ਦਾ ਸਭ ਤੋਂ ਵੱਡਾ ਜਹਾਜ਼ ਅੱਗ ਲੱਗਣ ਤੋਂ ਬਾਅਦ ਬੁੱਧਵਾਰ ਨੂੰ ਡੁੱਬ ਗਿਆ। ਓਮਾਨ…

ਨਵੀਂ ਦਿੱਲੀ (ਇੰਟ.)- ਈਰਾਨ ਦੇ ਜਸਕ (jask)ਬੰਦਰਗਾਹ ਦੇ ਕੋਲ ਈਰਾਨੀ ਨੇਵੀ ਦਾ ਸਭ ਤੋਂ ਵੱਡਾ ਜਹਾਜ਼ ਅੱਗ ਲੱਗਣ ਤੋਂ ਬਾਅਦ ਬੁੱਧਵਾਰ ਨੂੰ ਡੁੱਬ ਗਿਆ। ਓਮਾਨ ਦੀ ਖਾੜੀ ਵਿਚ ਹੋਏ ਇਸ ਹਾਦਸੇ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਈਰਾਨੀ ਮੀਡੀਆ ਮੁਤਾਬਕ ਖਰਗ ਨਾਮ ਦੇ ਇਸ ਜਹਾਜ਼ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਡੁੱਬ ਗਏ।

ਇਸ ਜਹਾਜ਼ ਦਾ ਨਾਂ ਖਰਗ ਟਾਪੂ ‘ਤੇ ਰੱਖਿਆ ਗਿਆ ਹੈ। ਇਹ ਇਕ ਈਰਾਨ ਦਾ ਮੁਖੀ ਤੇਲ ਟਰਮੀਨਲ ਹੈ। ਰਿਪੋਰਟ ਮੁਤਾਬਕ ਦੇਰ ਰਾਤ 2.25 ਵਜੇ ਇਸ ਜਹਾਜ਼ ਵਿਚ ਅੱਗ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਇਸ ਨੂੰ ਬੁਝਾਉਣ ਦੀ ਅਥੱਕ ਕੋਸ਼ਿਸ਼ ਕੀਤੀ। ਪਰ ਇਸ ਨੂੰ ਬਚਾ ਨਹੀਂ ਸਕੇ। ਈਰਾਨ ਦਾ ਜਸਕ ਬੰਦਰਗਾਹ ਨੇੜੇ ਇਹ ਹਾਦਸਾ ਤਹਿਰਾਨ ਤੋਂ ਤਕਰੀਬਨ 1270 ਕਿਲੋਮੀਟਰ ਦੀ ਦੂਰੀ ‘ਤੇ ਹੋਇਆ ਹੈ। ਇਹ ਹਾਦਸਾ ਸਟ੍ਰੇਟ ਆਫ ਹਾਰਮੂਜ਼ ਦੇ ਨੇੜੇ ਹੋਇਆ ਹੈ। ਇਹ ਫਾਰਸ ਦੀ ਖਾੜੀ ਦਾ ਇਕ ਭੀੜਾ ਰਸਤਾ ਹੈ।

ਇਹ ਵੀ ਪੜ੍ਹੋ : ਪੁੱਤਰ ਦੀ ਜਾਨ ਬਚਾਉਣ ਲਈ ਪਿਓ ਨੇ ਕੀਤਾ ਅਜਿਹਾ ਕੰਮ, ਜਾਣ ਕੇ ਹੋਵੋਗੇ ਹੈਰਾਨ

ਸੋਸ਼ਲ ਮੀਡੀਆ ‘ਤੇ ਇਸ ਡੁੱਬਦੇ ਜਹਾਜ਼ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਜਹਾਜ਼ ਦੇ ਮੁਲਾਜ਼ਮ ਜੈਕਟ ਪਹਿਣ ਕੇ ਜਹਾਜ਼ ਵਿਚੋਂ ਭੱਜ ਕੇ ਪਾਣੀ ਵਿਚ ਤੈਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਤਸਵੀਰਾਂ ਅਤੇ ਵੀਡੀਓ ਵਿਚ ਜਹਾਜ਼ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਯੂ.ਐੱਸ. ਨੈਸ਼ਨਲ ਓਸੀਏਨਿਕ ਐਂਡ ਐਟਮਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਜਹਾਜ਼ ਵਿਚ ਲੱਗੀ ਅੱਗ ਦੇ ਬਾਰੇ ਵਿਚ ਜਾਨਣ ਲਈ ਪੁਲਾੜ ਵਿਚ ਸੈਟੇਲਾਈਟ ਦਾ ਸਹਾਰਾ ਲਿਆ। ਉਸ ਨੇ ਮੀਡੀਆ ਦੀ ਰਿਪੋਰਟ ਕਰਨ ਤੋਂ ਪਹਿਲਾਂ ਇਸ ਦੀ ਸੂਚਨਾ ਨੇ ਦਿੱਤੀ ਸੀ।

Leave a Reply

Your email address will not be published. Required fields are marked *